ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਿਠਾਈਆਂ » ਮਟਰ ਦੀ ਸ਼ਾਹੀ ਬਰਫੀ
Feedback Print Bookmark and Share
 
ਸਮੱਗਰੀ: 300 ਗ੍ਰਾਮ ਖੰਡ ਪੀਸੀ ਹੋਈ, 300 ਗ੍ਰਾਮ ਮਟਰ ਦੇ ਦਾਣੇ, ਚੁਟਕੀ ਭਰ ਹਰਾ ਰੰਗ, 200 ਗ੍ਰਾਮ ਖੋਆ, ਇੱਕ ਕਟੋਰੀ ਘਿਉਂ, ਸੁੱਕੇ ਮੇਵੇ ਸੁਆਦ ਮੁਤਾਬਕ।

ਵਿਧੀ: ਮਟਰ ਦੇ ਦਾਣਿਆਂ ਨੂੰ ਪਾਣੀ ਵਿੱਚ 5-10 ਮਿੰਟ ਤੱਕ ਉਬਾਲੋ। ਇਸ ਦੇ ਬਾਅਦ ਇਸ ਨੂੰ ਬਰੀਕ ਪੀਸ ਲਉ। ਕੜ੍ਹਾਈ ਵਿੱਚ ਘਿਉਂ ਗਰਮ ਕਰ ਕੇ ਪਿਸੇ ਹੋਏ ਮਟਰ ਨੂੰ ਭੁੰਨ ਲਉ। ਕੁੱਝ ਸਮੇਂ ਬਾਅਦ ਇਸ ਵਿੱਚ ਖੋਆ ਵੀ ਪਾ ਲਉ ਅਤੇ ਉਦੋਂ ਤੱਕ ਭੁਨੋ ਜਦੋਂ ਤੱਕ ਇਹ ਤੇਲ ਨਾ ਛੱਡ ਦੇ।

ਹੁਣ ਇਸ ਵਿੱਚ ਸੁੱਕੇ ਮੇਵੇ, ਖੰਡ ਅਤੇ ਖਾਣ ਵਾਲਾ ਹਰਾ ਰੰਗ ਮਿਲਾ ਦਿਉ। ਇੱਕ ਥਾਲ ਵਿੱਚ ਘਿਉਂ ਲਗਾ ਕੇ ਇਸ ਮਿਸ਼ਰਨ ਨੂੰ ਫੈਲਾ ਦਿਉਂ ਅਤੇ ਇਸ ਨੂੰ ਸੁੱਕੇ ਮੇਵੇ ਨਾਲ ਸਜਾ ਦਿਉ।

ਕੁੱਝ ਦੇਰ ਬਾਅਦ ਇਸ ਨੂੰ ਮਨਪਸੰਦ ਅਕਾਰ ਵਿੱਚ ਕੱਟ ਲਉ। ਤਿਆਰ ਹੈ ਮਟਰ ਦੀ ਸ਼ਾਹੀ ਬਰਫੀ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਟਰ ਦੀ ਸ਼ਾਹੀ ਬਰਫੀ