ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਿਠਾਈਆਂ » ਮਖਾਣਾ-ਰਾਈਸ ਖੀਰ
 
ND
ਸਮੱਗਰੀ :
ਚਾਵਲ 1 ਕਟੋਰੀ, ਦੁੱਧ 1 ਲੀਟਰ, ਦੁੱਧ ਦੀ ਮਲਾਈ 1 ਕਟੋਰੀ, ਖੰਡ 1 ਕਟੋਰੀ, ਕੇਸਰ 10-20 ਪੱਤੀਆਂ, ਜੈਫ਼ਲ, ਕਿਸ਼ਮਿਸ਼, ਮਖਾਣੇ, ਕਾਜੂ ਅਤੇ ਇਲਾਇਚੀ ਪਾਉਡਰ (ਸਭ ਅੰਦਾਜੇ ਨਾਲ)

ਵਿਧੀ :
ਚਾਵਲ ਨੂੰ ਧੋ ਕੇ ਇੱਕ ਚਮਚ ਘਿਉ ਪਾ ਕੇ ਕੁੱਕਰ ਵਿੱਚ ਦੋ ਮਿੰਟ ਸੇਕ 'ਤੇ ਭੁੰਨ ਲਉ ਅਤੇ ਦੁੱਧ ਪਾ ਕੇ ਉਬਾਲੋ। ਜਦੋਂ ਚਾਵਲ ਪੱਕ ਜਾਣ, ਤਾਂ ਦੁੱਧ ਦੀ ਮਲਾਈ ਅਤੇ ਖੰਡ ਪਾ ਕੇ ਇਸ ਨੂੰ 15-20 ਮਿੰਟ ਤੱਕ ਹੋਰ ਪਕਾਉ।

ਹੁਣ ਇੱਕ ਚਮਚ ਗਰਮ ਦੁੱਧ ਵਿੱਚ ਕੇਸਰ ਦੀਆਂ ਪੱਤੀਆਂ ਪਾ ਕੇ ਜੈਫ਼ਲ ਇਸ ਵਿੱਚ ਪਾ ਕੇ ਖੀਰ ਵਿੱਚ ਪਾਉ। ਹੁਣ ਮਖਾਣੇ, ਸੁੱਕੇ ਮੇਵੇ ਅਤੇ ਇਲਾਇਚੀ ਪਾਉਡਰ ਪਾ ਕੇ ਉਤਾਰੋ। ਸਵਾਦੀ ਖੀਰ ਤਿਆਰ ਹੈ।
ਸਬੰਧਤ ਜਾਣਕਾਰੀ ਲੱਭੋ