ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਿਠਾਈਆਂ » ਪਿਸਤਾ ਬਰਫੀ
 
ਸਮੱਗਰੀ: 250 ਗ੍ਰਾਮ ਛੋਟੇ ਹਰੇ ਪਿਸਤੇ, 150 ਗ੍ਰਾਮ ਖੰਡ, ਇੱਕ ਬੂੰਦ ਗੁਲਾਬ ਈਤਰ, ਘਿਉ, ਚਾਂਦੀ ਦਾ ਵਰਕ।

ਵਿਧੀ: ਪਿਸਤੇ ਨੂੰ ਕੱਪੜੇ ਵਿੱਚ ਬੰਨ੍ਹ ਕੇ ਗਰਮ ਪਾਣੀ ਵਿੱਚ ਪਾਉ। ਕੁੱਝ ਦੇਰ ਰੱਖੋ, ਫਿਰ ਸਾਫ ਕੱਪੜੇ ਵਿੱਚ ਫੈਲਾ ਦਿਉਂ ਅਤੇ ਰਗੜ ਕੇ ਛਿੱਲ ਉਤਾਰ ਦਿਉ।

ਇਹਨਾਂ ਨੂੰ ਠੰਡੇ ਪਾਣੀ ਨਾਲ ਧੋ ਕੇ ਪੀਸ ਲਉ। ਖੰਡ ਦੀ ਚਾਸ਼ਨੀ ਬਨਾ ਲਉ। ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਚੰਗੀ ਤਰ੍ਹਾਂ ਹਿਲਾਉ।

ਘਿਉ ਦਾ ਹਲਕਾ ਹੱਥ ਲਗਾ ਕੇ ਵਰਕ ਲਗਾ ਦਿਉ ਅਤੇ ਆਪਣੇ ਮਨਪਸੰਦ ਅਕਾਰ ਵਿੱਚ ਕੱਟ ਲਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪਿਸਤਾ ਬਰਫੀ