ਸਮੱਗਰੀ: ਅੱਧਾ ਕਿਲੋ ਦਹੀਂ, ਇੱਕ ਕਟੋਰੀ ਕਟੇ ਹੋਏ ਸੁੱਕੇ ਮੇਵੇ, ਥੋੜਾ ਜਿਹਾ ਕੇਸਰ, ਅੱਧੀ ਕਟੋਰੀ ਖੰਡ, ਕੁਟੀ ਹੋਈ ਬਰਫ।
ਵਿਧੀ: ਸਭ ਤੋਂ ਪਹਿਲਾਂ ਦਹੀ ਵਿੱਚ ਸੁੱਕੇ ਮੇਵੇ, ਖੰਡ ਅਤੇ ਕੇਸਰ ਨੂੰ ਮਿਲਾ ਕੇ ਮਿਕਸਰ ਵਿੱਚ ਚਲਾਉ। ਹੁਣ ਇਸ ਵਿੱਚ ਬਰਫ ਮਿਲਾ ਦਿਉ। ਉੱਪਰ ਤੋਂ ਸੁੱਕੇ ਮੇਵੇ, ਇਲਾਇਚੀ ਪਾ ਕੇ ਪੇਸ਼ ਕਰੋ।