ਸਮੱਗਰੀ: 150 ਗ੍ਰਾਮ ਮੈਦਾ, 100 ਗ੍ਰਾਮ ਮੱਖਣ, 200 ਗ੍ਰਾਮ ਪਿਸੀ ਹੋਈ ਖੰਡ, ਚੁਟਕੀ ਭਰ ਬੇਕਿੰਗ ਪਾਊਡਰ, ਇੱਕ ਵੱਡਾ ਚਮਚ ਜੈਮ, ਇੱਕ ਛੋਟਾ ਚਮਚ ਵੇਨੀਲਾ ਏਸੰਸ।
ਤਰੀਕਾ: ਮੈਦਾ, ਬੈਕਿੰਗ ਪਾਊਡਰ ਨੂੰ ਮਿਲਾ ਕੇ ਛੰਨ ਲਉ। ਇਸ ਦੇ ਬਾਅਦ ਇਸ ਵਿੱਚ ਮੱਖਣ ਅਤੇ ਖੰਡ ਮਿਲਾ ਕੇ ਚੰਗੀ ਤਰ੍ਹਾਂ ਮਿਲਾਉ। ਹੁਣ ਇਸ ਵਿੱਚ ਵੇਨੀਆ ਏਸੰਸ ਮਿਲਾ ਕੇ ਆਟਾ ਗੁੰਨ ਲਉ।
ਇਸ ਨੂੰ 10 ਮਿੰਟਾ ਲਈ ਫਰਿੱਜ ਵਿੱਚ ਰੱਖ ਦਿਉ। ਇਸ ਦੇ ਬਾਅਦ ਆਪਣੇ ਪਸੰਦ ਦੇ ਅਕਾਰ ਵਿੱਚ ਕੱਟ ਕੇ ਇਸ ਦੇ ਵਿਚਕਾਰ ਜੈਮ ਲਗਾਉ ਅਤੇ 140 ਡਿਗਰੀ ਸੇਲਸੀਅਸ ਤੇ ਗਰਮ ਕਰ ਕੇ 15 ਮਿੰਟਾਂ ਲਈ ਬੈਕ ਕਰੋ।