ਸਮੱਗਰੀ: 7-8 ਖੋਆ ਬਰਫੀ, ਅੱਧਾ ਲੀਟਰ ਦੁੱਧ, ਕੇਸਰ, ਸੁੱਕੇ ਮੇਵੇ, ਬਰੀਕ ਪਿਸੀ ਹੋਈ ਇਲਾਇਚੀ।
ਵਿਧੀ: ਮਿਠਾਈ ਨੂੰ ਹੱਥ ਨਾਲ ਮਸਲ ਕੇ ਬਰੀਕ ਕਰ ਲਉ। ਹੁਣ ਇਸ ਨੂੰ ਦੁੱਧ ਵਿੱਚ ਪਾ ਕੇ ਕੁੱਝ ਦੇਰ ਲਈ ਪਕਾਉ। ਜਦੋਂ ਇਹ ਗਾੜ੍ਹਾ ਹੋ ਜਾਵੇ ਤਾਂ ਬੰਦ ਕਰ ਦਿਉ।
ਹੁਣ ਇਸ ਵਿੱਚ ਕੇਸਰ, ਇਲਾਇਚੀ ਪਾਊਡਰ ਅਤੇ ਸੁੱਕੇ ਮੇਵੇ ਵਿੱਚ ਮਿਲਾ ਦਿਉ। ਠੰਡਾ ਹੋਣ ਤੇ ਇਹਨਾਂ ਨੂੰ ਏਅਰਟਾਈਟ ਡੱਬੇ ਵਿੱਚ ਬੰਦ ਕਰ ਕੇ ਫੱਰਿਜਰ ਵਿੱਚ ਰੱਖ ਦਿਉ।