ਮਨਭਾਵਨ ਮੋਦਕ

ਸਮੱਗਰੀ : 200 ਗ੍ਰਾਮ ਮੈਦਾ, ਪਿਸੀ ਹੋਈ ਖੰਡ 200 ਗ੍ਰਾਮ, ਨਾਰੀਅਲ ਬੂਰਾ 200 ਗ੍ਰਾਮ, ਇੱਕ ਚਮਚ ਨਾਰੀਅਲ ਬੂਰਾ, ਇੱਕ ਚਮਚ ਪਿਸੀ ਇਲਾਇਚੀ, ਅੱਧਾ ਕੱਪ ਕਾਜੂ-ਬਦਾਮ ਕੀ ਕਤਰਨ, ਕਿਸ਼ਮਿਸ਼ ਅੱਧਾ ਚਮਚ, ਮੋਯਨ ਲਈ ਇੱਕ ਚਮਚ ਤੇਲ, ਤਲਣ ਲਈ ਘਿਉ। ਵਿਧੀ: ਸਭ ਤੋਂ ਪਹਿਲਾਂ ਮੈਦੇ ਨੂੰ ਛੰਨ ਲਉ, ਉਸ ਵਿੱਚ ਤੇਲ ਪਾ ਕੇ ਮੋਯਨ ਪਾਉ ਅਤੇ ਆਟਾ ਗੁੰਨ੍ਹ ਲਉ। ਹੁਣ ਇਸ ਵਿੱਚ ਖੋਪਰਾ ਬੂਰਾ, ਖੰਡ ਬੂਰਾ, ਇਲਾਇਚੀ, ਕਤਰੇ ਹੋਏ ਬਦਾਮ ਅਤੇ ਕਾਜੂ, ਕਿਸ਼ਮਿਸ਼ ਆਦਿ ਸਾਰੀ ਸਮੱਗਰੀ ਮਿਕਸ ਕਰ ਕੇ ਰੱਖ ਲਉ। ਹੁਣ ਮੈਦੇ ਦੀ ਛੋਟੀ-ਛੋਟੀ ਰੋਟੀ ਬਣਾ ਕੇ ਉਸ ਵਿੱਚ ਇਹ ਮਸਾਲਾ ਭਰੋ ਅਤੇ ਮੋਦਕ ਦੇ ਅਕਾਰ ਦੇ ਕੇ ਘਿਉ ਵਿੱਚ ਤਲੋ।