ਸਮੱਗਰੀ: 500 ਗ੍ਰਾਮ ਖੋਆ, 125 ਗ੍ਰਾਮ ਖੋਪਰਾ ਬੁਰਾ, ਕੇਸਰ, ਕੇਸਰੀਆ ਰੰਗ, ਚਾਂਦੀ ਦਾ ਵਰਕ, ਪਿਸਤਾ
ਵਿਧੀ: ਖੋਆ ਕੱਦੂਕਸ ਕਰੋ। ਕੜ੍ਹਾਈ ਗਰਮ ਕਰੋ. ਖੋਆ ਅਤੇ ਖੰਡ ਮਿਲਾ ਕੇ ਗਾੜ੍ਹਾ ਹੋਣ ਤੱਕ ਪਕਾਉ। ਹੁਣ ਇਸ ਵਿੱਚ ਨਾਰੀਅਲ ਬੁਰਾ ਅਤੇ ਕੇਸਰੀਆ ਰੰਗ ਮਿਲਾਉ। ਹੁਣ ਟ੍ਰੇ ਚਿਕਨਾ ਕਰ ਕੇ ਪੇਸਟ ਨੂੰ ਸਮਤਲ ਜਮਾ ਲਉ। ਉਪਰ ਤੋਂ ਥੁੜੇ ਕੇਸਰ ਦੇ ਛੀਂਟੇ ਮਾਰ ਦਿਉ।
ਠੰਡਾ ਹੋਣ ਤੇ ਚਾਂਦੀ ਦਾ ਵਰਕ ਲਗਾਉ ਅਤੇ ਮਨਪਸੰਦ ਆਕਾਰ ਵਿੱਚ ਬਰਫੀ ਕੱਟ ਲਉ। ਕੇਸਰ ਦੀ ਬਿੰਦੀ ਲਗਾਉ, ਪਿਸਤਾ ਸਜਾ ਕੇ ਕੇਸਰ ਬਰਫੀ ਪੇਸ਼ ਕਰੋ।