ਸਮਗਰੀ : ਅੱਧਾ ਕੱਪ ਸੂਜੀ, ਅੱਧਾ ਕੱਪ ਮੂੰਗ ਦਾਲ ਪਾਉਡਰ, ਅੱਧਾ ਕੱਪ ਉੜਦ ਦਾਲ ਪਾਉਡਰ, ਅੱਧਾ ਕੱਪ ਮੋਟਾ ਬੇਸਣ, ਅੱਧਾ ਕੱਪ ਚੌਲ ਦਾ ਆਟਾ, ਡੇਢ ਕੱਪ ਦੇਸ਼ੀ ਘਿਉ, 2 ਕੱਪ ਪੀਸੀ ਹੋਈ ਸ਼ੱਕਰ, ਅੱਧਾ ਕੱਪ ਮੇਵਾ ਬਾਰੀਕ ਕੱਟਿਆ, 1 ਛੋਟਾ ਚੱਮਚ ਪੀਸੀ ਇਲਾਇਚੀ, 1 ਕੱਪ ਮਾਵਾ।
ਵਿਧੀ : ਭਾਰੀ ਤਲੇ ਦੀ ਕੜਾਹੀ ਵਿੱਚ ਘਿਉ ਗਰਮ ਕਰ ਲਉ। 5 ਪ੍ਰਕਾਰ ਦਾ ਆਟਾ ਮਿਲਾਉ ਅਤੇ ਘੱਟ ਸੇਕ ਦੇ ਸੁਨਹਿਰਾ ਹੋਣ ਤਕ ਭੁੰਨ ਲਉ। ਬਾਅਦ ਵਿੱਚ ਠੰਡਾ ਕਰ ਲਉ।
ਮਾਵੇ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਉ ਅਤੇ ਠੰਡਾ ਕਰ ਲਉ। ਮਾਵੇ ਅਤੇ ਆਟੇ ਦਾ ਮਿਸ਼ਰਣ, ਸ਼ੱਕਰ, ਇਲਾਇਚੀ, ਮੇਵੇ ਮਿਲਾਉ ਅਤੇ ਮਨਚਾਹੇ ਅਕਾਰ ਦੇ ਲੱਡੁ ਬਣਾ ਲਉ। ਬਦਾਮ ਨਾਲ ਸਜਾ ਕੇ ਖਿਲਾਉ।
|