ਸਾਮਗਰੀ : 150 ਗ੍ਰਾਮ ਖੋਆ, 200 ਗ੍ਰਾਮ ਖੰਡ, 250 ਗ੍ਰਾਮ ਮੈਦਾ, 10 ਗ੍ਰਾਮ ਪਿਸਤਾ, 10 ਗ੍ਰਾਮ ਕਾਜੂ, 10 ਗ੍ਰਾਮ ਬਾਦਾਮ, 5 ਗ੍ਰਾਮ ਇਲਾਇਚੀ ਪਾਉਡਰ, ਥੋੜ੍ਹਾ ਜਿਹਾ ਬੈਕਿੰਗ ਪਾਉਡਰ ਅਤੇ ਤਲਣ ਲਈ ਘਿਉ।
ਵਿਧੀ : ਮੈਦੇ ਵਿੱਚ ਬੈਕਿੰਗ ਪਾਉਡਰ ਮਿਲਾ ਕੇ ਛਾਣ ਲਉ। ਫਿਰ ਇਸ ਵਿੱਚ ਥੋੜ੍ਹਾ-ਜਿਹਾ ਤੇਲ ਪਾ ਕੇ ਗੁੰਨ ਲਉ। ਖੰਡ ਦੀ ਇੱਕ ਤਾਰ ਦੀ ਚਾਸ਼ਨੀ ਬਣਾ ਲਉ। ਇਸ ਵਿੱਚ ਇਲਾਇਚੀ ਪਾਉਡਰ ਮਿਲਾ ਕੇ ਰੱਖ ਲਉ। ਖੋਏ ਨੂੰ ਹੱਥ ਨਾਲ ਮੈਸ਼ ਕਰਕੇ ਇੱਕ-ਦੋ ਮਿੰਟ ਤੱਕ ਭੁੰਨ ਲਉ। ਗਰਮ ਖੋਏ ਵਿੱਚ ਹੀ ਡਰਾਈ ਫਰੂਟਸ ਮਿਲਾ ਦਉ।
ਮੈਦੇ ਦੇ ਪੇੜੇ ਬਣਾ ਕੇ ਰੋਟੀ ਦੀ ਤਰ੍ਹਾਂ ਪਤਲਾ-ਪਤਲਾ ਬੇਲ ਲਉ। ਬੇਲੀ ਹੋਈ ਰੋਟੀ ਨੂੰ ਚਾਕੂ ਨਾਲ ਵਿਚਕਾਰ ਤੋਂ ਕੱਟ ਕੇ ਦੋ-ਦੋ ਹਿੱਸੇ ਕਰ ਲਉ।
ਹੁਣ ਹਰ ਹਿੱਸੇ ਵਿੱਚ ਖੋਏ ਵਾਲਾ ਮਿਸ਼ਰਣ ਭਰ ਕੇ ਸਮੋਸੇ ਦਾ ਆਕਾਰ ਦਉ। ਕਿਨਾਰਿਆਂ ਨੂੰ ਚੰਗੀ ਤਰ੍ਹਾਂ ਬੰਦ ਕਰੋ। ਘਿਉ ਗਰਮ ਕਰ ਕੇ ਘੱਟ ਆਂਚ ਤੇ ਸਮੋਸਿਆਂ ਨੂੰ ਸੁਨਹਿਰਾ ਹੋਣ ਤੱਕ ਤਲੋ।
ਚਾਸ਼ਨੀ ਵਿੱਚ ਪਾ ਕੇ ਦੋ ਮਿੰਟ ਤੱਕ ਪਕਾਉ। ਜਦੋਂ ਸਮੋਸਿਆਂ ਵਿੱਚ ਚੰਗੀ ਤਰ੍ਹਾਂ ਰਸ ਭਰ ਜਾਵੇ ਤਾਂ ਕੱਢ ਕੇ ਸਰਵ ਕਰੋ।
|