ਸਮਗਰੀ : 4 ਵੱਡੇ ਚੱਮਚ ਭੁੰਨੇ ਹੋਏ ਤਿਲ, 1 ਕੱਪ ਬਰੀਕ ਕਟੇ ਤਾਜੇ ਖਜੂਰ, 1 ਵੱਡਾ ਚੱਮਚ ਚੀਨੀ, 1/2 ਵੱਡਾ ਚੱਮਚ ਕਟਿਆ ਮੇਵਾ, 5-6 ਬ੍ਰੇਡ ਸਲਾਈਸ, 1/2 ਕੱਪ ਦੁੱਧ, ਤਲਣ ਦੇ ਲਈ ਤੇਲ
ਵਿਧੀ : ਖਜੂਰ ਅਤੇ ਚੀਨੀ ਪਾ ਕੇ ਅੱਧਾ ਕੱਪ ਪਾਣੀ ਨੂੰ ਉਬਲਣ ਦੇ ਲਈ ਰੱਖੋ, ਪਾਣੀ ਸੁੱਕ ਜਾਵੇ ਤੇ ਘਿਉ ਪਾ ਕੇ ਭੁੰਨ ਲਉ, ਕਟੇ ਮੇਵੇ ਮਿਲਾ ਕੇ ਭਰਾਵਨ ਤਿਆਰ ਕਰੋ. ਹੁਣ ਸਲਾਇਸ ਦੇ ਕਿਨਾਰਿਆਂ ਨੂੰ ਵੱਖ ਕਰੋ.
ਦੁੱਧ ਵਿੱਚ ਹਰ ਇੱਕ ਸਲਾਇਸ ਗਲਾ ਕੇ ਦਬਾ ਲਉ ਅਤੇ ਨਿਚੋੜ ਕੇ ਦੁੱਧ ਕੱਢ ਲਉ ਅਤੇ ਖਜੂਰ ਦਾ ਭਰਾਵਨ ਭਰ ਕੇ ਰੋਲ ਬਣਾ ਲਉ. ਦੁੱਧ ਵਿੱਚ ਹਲਕੇ ਗਲਾ ਕੇ ਤਿਲ ਤੇ ਰੋਲ ਕਰੋ ਅਤੇ ਗਰਮ ਤੇਲ ਵਿੱਚ ਤਲ ਕੇ ਕੱਢ ਲਉ. ਇਸ ਨੂੰ ਠੰਡਾ ਜਾਂ ਗਰਮ ਸਰਵ ਕਰੋ.
|