ਸਮਗਰੀ : 1 ਕੱਪ ਮਟਰ ਦਾ ਪੇਸਟ, 1/2 ਕੱਪ ਪਨੀਰ, ਸਵਾ ਕਿਲੋ ਸ਼ੱਕਰ, ਡੇਢ ਲੀਟਰ ਦੁੱਧ, 2 ਚੱਮਚ ਕੱਟੇ ਬਦਾਮ, 8-10 ਕਤਰੇ ਕੇਸਰ, ਤਲਣ ਦੇ ਲਈ ਘਿਉ.
ਵਿਧੀ- ਮਟਰ ਪੇਸਟ ਅਤੇ ਪਨੀਰ ਨੂੰ ਮਿਲਾਉ ਅਤੇ ਛੋਟੀ ਗੋਲੀਆਂ ਬਣਾ ਲਉ. ਘਿਉ ਗਰਮ ਕਰੋ ਅਤੇ ਸੁਨਹਿਰਾ ਹੋਣ ਤਕ ਤਲੋ. ਹੁਣ ਇੱਕ ਕੱਪ ਸ਼ੱਕਰ ਅਤੇ 1/3 ਕੱਪ ਪਾਣੀ ਪਾ ਕੇ ਚਾਸ਼ਨੀ ਤਿਆਰ ਕਰੋ ਅਤੇ ਇਨ੍ਹਾਂ ਗੋਲੀਆਂ ਨੂੰ ਚਾਸ਼ਨੀ ਵਿੱਚ ਛੱਡ ਦਿਉ. ਫੇਰ ਉਨਾਂ ਨੂੰ ਛਾਨਣੀ ਵਿੱਚ ਕੱਢ ਲਉ.
ਦੁੱਧ ਅਤੇ ਬਾਕੀ ਸ਼ੱਕਰ ਮਿਲਾ ਕੇ ਗਾੜ੍ਹਾ ਹੋਣ ਤਕ ਪਕਾਉ. ਠੰਡਾ ਕਰੋ ਅਤੇ ਮਟਰ ਅਤੇ ਪਨੀਰ ਦੀਆਂ ਗੋਲੀਆਂ ਪਾਉ, ਕੇਸਰ ਪਾਉ ਅਤੇ ਠੰਡਾ ਕਰਕੇ ਸਰਵ ਕਰੋ.
ਨੋਟ : ਇਸ ਮਿਠਾਈ ਨੂੰ ਤੁਸੀਂ 3-4 ਦਿਨ ਰੱਖ ਸਕਦੇ ਹੋ.
|