ਸਮਗਰੀ : 500 ਗ੍ਰਾਮ ਹਰੇ ਚਨੇ ਦੇ ਦਾਣੇ, 2 ਕੱਪ ਸ਼ੱਕਰ, 1 ਕੱਪ ਪਾਣੀ, ਤਲਣ ਦੇ ਲਈ ਘਿਉ, 2 ਹਰੀ ਇਲਾਇਚੀ, ਤਰਬੂਜ-ਖਰਬੂਜੇ ਦੇ ਬੀਜ, ਥੋੜਾ ਹਰਾ ਰੰਗ.
ਵਿਧੀ : ਤੇਜ ਸੇਕ ਤੇ ਹਰੇ ਚਨੇ ਨੂੰ ਬਰੀਕ ਪੀਸ ਕੇ ਸਟੀਲ ਦੀ ਵੱਡੀ ਛਾਣਨੀ ਵਿੱਚ ਛਾਣ ਕੇ ਛਿਲਕੇ ਕੱਢ ਕੇ ਪਾਣੀ ਪਾ ਕੇ ਘੋਲ ਤਿਆਰ ਕਰ ਲਉ. ਕੜ੍ਹਾਈ ਵਿੱਚ ਘਿਉ ਗਰਮ ਕਰੋ. ਬੇਸਣ ਬੂੰਦੀ ਦੀ ਤਰਾਂ ਝਾਰੇ ਨਾਲ ਟਪਕਾਉ ਅਤੇ ਗੁਲਾਬੀ ਹੋਣ ਤਕ ਤਲੋ. ਘੋਲ ਵਿੱਚ ਹਰਾ ਰੰਗ ਮਿਲਾਉ.
ਬੂੰਦੀ ਕੱਢ ਕੇ ਸ਼ੱਕਰ ਦੀ ਚਾਸ਼ਨੀ ਵਿੱਚ ਡੁਬੋ ਕੇ ਕੱਢ ਲਉ, ਫੇਰ ਉਸ ਵਿੱਚ ਪੀਸੀ ਇਲਾਇਚੀ, ਤਰਬੂਜ-ਖਰਬੂਜ ਦੇ ਬੀਜ ਪਾ ਕੇ ਪਰੋਸੋ.
|