ਸਮਗਰੀ : 1 ਲੀਟਰ ਦੁੱਧ, 1 ਵੱਡੀ ਚੱਮਚ ਨਵੀਂ ਮੂੰਗਫਲੀ ਦੇ ਦਾਣੇ, 1 ਵੱਡੀ ਚੱਮਚ ਸੂਜੀ, 50 ਗ੍ਰਾਮ ਸ਼ੱਕਰ, ਥੋੜਾ ਜਿਹਾ ਕੇਸ਼ਰ, ਕੁੱਝ ਬੂੰਦ ਗੁਲਾਬ ਜਲ.
ਵਿਧੀ : ਸੂਜੀ ਨੂੰ ਸੁੱਕੀ ਭੁੰਨ ਲਉ. 1 ਕੱਪ ਦੁੱਧ ਵਿੱਚ ਮੁੰਗਫਲੀ ਦੇ ਦਾਣੇ ਪੀਸ ਲਉ. ਭਾਰੀ ਤਲੇ ਵਾਲੇ ਭਾਂਡੇ ਵਿੱਚ ਦੁੱਧ ਉਬਾਲ ਲਉ.
ਸੇਕ ਘੱਟ ਕਰਕੇ ਇਸ ਵਿੱਚ ਸਿਕੀ ਹੋਈ ਸੂਜੀ, ਪਿਸੀ ਹੋਈ ਮੁੰਗਫਲੀ ਪਾ ਕੇ ਪਕਾਉ. ਖੀਰ ਗਾੜ੍ਹੀ ਹੋਣ ਤੇ ਸ਼ੱਕਰ ਮਿਲਾਉ. ਠੰਡੀ ਕਰਕੇ ਗੁਲਾਬ ਜਲ ਛਿੜਕ ਕੇ ਪਰੋਸੋ.
|