ਸਮਗਰੀ - ਤਿਲ 100 ਗ੍ਰਾਮ, ਬਾਜਰੇ ਦਾ ਆਟਾ 250 ਗ੍ਰਾਮ, ਮੂੰਗਫਲੀ ਦਾਣੇ 100 ਗ੍ਰਾਮ, ਮੇਵਾ 1 ਛੋਟੀ ਕਟੋਰੀ, ਗੁੜ 400 ਗ੍ਰਾਮ, ਸ਼ੁੱਧ ਘਿਉ, 2 ਵੱਡੇ ਚੱਮਚ.
ਵਿਧੀ - ਤਿਲ, ਮੂੰਗਫਲੀ ਦਾਣਿਆਂ ਅਤੇ ਬਾਜਰੇ ਦੇ ਆਟੇ ਨੂੰ ਵੱਖ-ਵੱਖ ਭੁੰਨ ਲਉ. ਮੇਵਾ ਵੀ ਘੱਟ ਸੇਕ ਤੇ ਭੁੰਨ ਲਉ.
ਗੁੜ ਵਿੱਚ ਡੇਢ ਗਿਲਾਸ ਪਾਣੀ ਪਾ ਕੇ 2 ਤਾਰ ਦੀ ਚਾਸ਼ਨੀ ਬਣਾਉ. ਹੁਣ ਇਸ ਵਿੱਚ ਮੂੰਗਫਲੀ ਦਾਣੇ, ਬਾਜਰੇ ਦਾ ਆਟਾ, ਮੇਵਾ, ਤਿਲ ਅਤੇ ਘਿਉ ਪਾਉ ਅਤੇ ਲੱਡੂ ਬਣਾ ਲਉ.
|