ਸਮਗਰੀ : ਪੋਸਤਦਾਣੇ 100 ਗ੍ਰਾਮ, ਸ਼ੱਕਰ 100 ਗ੍ਰਾਮ, ਦੇਸੀ ਘਿਉ 100 ਗ੍ਰਾਮ, ਕਣਕ ਦਾ ਆਟਾ ਇੱਕ ਟੇਬਲ ਸਪੂਨ, 10-12 ਬਦਾਮ, ਦੁੱਧ 200 ਮਿਲੀ ਲੀਟਰ, ਇਲਾਇਚੀ 4-6, ਖੋਪਰਾ ਬੂਰਾ, ਕਿਸ਼ਮਿਸ਼, ਕਾਜੂ-ਪਿਸਤਾ-ਬਦਾਮ ਕਤਰਨ ਇੱਛਾ ਅਨੁਸਾਰ.
ਵਿਧੀ : ਪੋਸਤਦਾਣੇ ਅਤੇ ਬਦਾਮ ਨੂੰ ਵੱਖ- ਵੱਖ ਪਾਣੀ ਵਿੱਚ ਗਲਾ ਦਿਉ. ਹੁਣ ਬਦਾਮ ਦੇ ਛਿਲਕੇ ਉਤਾਰ ਕੇ ਬਦਾਮ ਅਤੇ ਪੋਸਤਦਾਣੇ ਨੂੰ ਬਰੀਕ ਪੀਸ ਲਉ. ਕੜ੍ਹਾਈ ਵਿੱਚ ਘਿਉ ਗਰਮ ਕਰੋ. ਇਸ ਵਿੱਚ ਬਦਾਮ ਅਤੇ ਪੋਸਤਦਾਣਿਆ ਦਾ ਪੇਸਟ ਪਾ ਕੇ ਘੱਟ ਸੇਕ ਤੇ ਭੁੰਨੋ. ਇਸ ਵਿੱਚ ਹੀ ਕਣਕ ਦਾ ਆਟਾ ਪਾ ਕੇ ਹਲਕਾ ਭੁੰਨੋ.
ਚੰਗੀ ਤਰ੍ਹਾਂ ਭੁੰਨ ਜਾਣ ਤੇ ਘਿਉ ਛੁੱਟ ਜਾਵੇਗਾ. ਉਸ ਸਮੇਂ ਇਸ ਵਿੱਚ ਦੁੱਧ ਪਾ ਕੇ ਕੜਛੀ ਨਾਲ ਹਿਲਾਉ. ਹਲਵਾ ਜਦੋਂ ਕੜ੍ਹਾਈ ਛੱਡ ਦਿੰਦਾ ਹੈ, ਸ਼ੱਕਰ ਪਾ ਕੇ ਚੰਗੀ ਤਰ੍ਹਾਂ ਮਿਲਾਉ. ਜਦੋਂ ਹਲਵਾ ਬਣਕੇ ਤਿਆਰ ਹੋ ਜਾਵੇ ਤੇ ਕੜ੍ਹਾਈ ਤੇ ਚਿਪਕਦਾ ਨਹੀਂ ਹੈ.
ਹੁਣ ਇਸ ਵਿੱਚ ਇਲਾਇਚੀ ਪਾਉਡਰ ਅਤੇ ਸਾਰੇ ਮੇਵੇ ਪਾ ਕੇ ਚੰਗੀ ਤਰ੍ਹਾਂ ਮਿਲਾਉ. ਹਲਵਾ ਡੋਂਗੇ ਵਿੱਚ ਕੱਢ ਕੇ ਖੋਪਰਾ ਬੂਰਾ ਅਤੇ ਪਿਸਤਾ, ਬਦਾਮ, ਕਾਜੂ ਕਤਰਨ ਨਾਲ ਸਜਾ ਕੇ ਗਰਮ ਸਰਵ ਕਰੋ.
|