ਸੱਮਗਰੀ : ਮੇਥੀਦਾਣੇ 250 ਗ੍ਰਾਮ, ਕਣਕ ਦਾ ਆਟਾ 250 ਗ੍ਰਾਮ, ਗੋਂਦ 100 ਗ੍ਰਾਮ, ਗੁੜ 500 ਗ੍ਰਾਮ, ਖੋਪਰਾ 100 ਗ੍ਰਾਮ, ਬਦਾਮ, ਕਾਜੂ, ਪਿਸਤਾ ਕਤਰਨ 100 ਗ੍ਰਾਮ, ਕਿਸ਼ਮਿਸ਼ 25 ਗ੍ਰਾਮ, 5-6 ਇਲਾਇਚੀ.
ਵਿਧੀ : ਮੈਥੀਦਾਣਿਆਂ ਨੂੰ ਮਿਕਸਰ ਵਿੱਚ ਦਰਦਰਾ ਪੀਸ ਲਉ. ਕੜ੍ਹਾਈ ਵਿੱਚ ਤੇਲ ਗਰਮ ਕਰੋ. ਇਸ ਵਿੱਚ ਗੋਂਦ ਪਾ ਕੇ ਘੱਟ ਸੇਕ ਤੇ ਫੁਲਿਆ ਜਿਹਾ ਬਣਾ ਲਉ. ਕੁੱਝ ਠੰਡਾ ਹੋਣ ਤੇ ਇਸ ਨੂੰ ਮਸਲ ਕੇ ਗੋਂਦ ਦਾ ਚੂਰਾ ਬਣਾ ਲਉ. ਹੁਣ ਖੋਪਰਾ ਮਿਲਾ ਦਿਉ.ਘਿਉ ਵਿੱਚ ਆਟਾ ਪਾ ਕੇ ਹਲਕਾ ਭੂਰਾ ਭੁੰਨ ਲਉ. ਗੁੜ ਨੂੰ ਬਰੀਕ ਕਰ ਲਉ. ਕੜ੍ਹਾਈ ਵਿੱਚ ਘਿਉ ਗਰਮ ਕਰੋ ਅਤੇ ਗੈਸ ਬੰਦ ਕਰ ਦਿਉ. ਗਰਮ ਘਿਉ ਗੁੜ ਵਿੱਚ ਪਾ ਕੇ ਕੜਛੀ ਨਾਲ ਹਿਲਾਉ. ਗੁੜ ਗਲ ਜਾਵੇਗਾ.
ਧਿਆਨ ਰਹੇ ਗੁੜ ਦੀਆਂ ਛੋਟੀ-ਛੋਟੀ ਡੱਲਿਆਂ ਨਾ ਰਹਿਣ ਉਸ ਵਿੱਚ ਮੈਥੀਦਾਣੇ ਦਾ ਦਰਦਰਾ ਪੀਸਿਆ ਹੋਇਆ ਆਟਾ ਪਾ ਕੇ ਮਿਲਾਉ ਅਤੇ ਇਸ ਵਿੱਚ ਭੁੰਨਿਆ ਆਟਾ ਅਤੇ ਗੋਂਦ ਦਾ ਚੂਰਾ ਚੰਗੀ ਤਰ੍ਹਾਂ ਮਿਲਾ ਲਉ. ਹੁਣ ਇਸ ਵਿੱਚ ਖੋਪਰਾ ਬੂਰਾ, ਇਲਾਇਚੀ ਪਾਉਡਰ, ਕਿਸ਼ਮਿਸ਼ ਅਤੇ ਬਦਾਮ, ਕਾਜੂ ਪਿਸਤਾ ਕਤਰਨ ਸਾਰੇ ਮੇਵੇ ਪਾ ਕੇ ਚੰਗੀ ਤਰ੍ਹਾਂ ਮਿਲਾਉ ਅਤੇ ਲੱਡੂ ਬਣਾ ਲਉ.
ਨੋਟ : ਮੈਥੀਦਾਣੇ ਦੇ ਲੱਡੂ ਸ਼ਰੀਰ ਤੋਂ ਚਰਬੀ ਦਾ ਨਾਸ਼ ਕਰਦੇ ਹਨ.
ਸ਼ੁਗਰ ਦੇ ਰੋਗੀ ਆਪਣੇ ਚਿਕਿਤਸਕ ਦੀ ਸਲਾਹ ਦੇ ਬਿਨਾਂ ਨਾ ਖਾਉ ਕਿਉਂਕਿ, ਮੈਥੀਦਾਣੇ ਖਾਣ ਨਾਲ ਸ਼ਰੀਰ ਵਿੱਚ ਸ਼ੱਕਰ ਘੱਟ ਜਾਂਦੀ ਹੈ.
|