ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਿੱਲ ਖਸਖਸ ਦੀ ਗੁਜੀਆਂ
ਸੱਮਗਰੀ : ਸਫੇਦ ਤਿਲ 200 ਗ੍ਰਾਮ, ਖਸਖਸ 100 ਗ੍ਰਾਮ, ਖੋਪਰਾ ਬੂਰਾ 100 ਗ੍ਰਾਮ, ਮਾਵਾ 200 ਗ੍ਰਾਮ, ਕਾਜੂ-ਬਦਾਮ ਪਿਸਤਾ ਟੁਕੜੇ 100 ਗ੍ਰਾਮ, ਪੀਸੀ ਸ਼ੱਕਰ 400 ਗ੍ਰਾਮ, ਹਰੀ ਇਲਾਇਚੀ ਪਿਸੀ 8-10, ਮੈਦਾ 300 ਗ੍ਰਾਮ ਘਿਉ 300 ਗ੍ਰਾਮ, ਖਾਣ ਦਾ ਸੋਢਾ ਇੱਕ ਚੁਟਕੀ.

ਵਿਧੀ : ਮੈਦੇ ਵਿੱਚ ਸੋਡਾ ਅਤੇ ਘਿਉ ਦਾ ਮੋਇਨ ਪਾ ਕੇ ਸਖਤ ਗੁੰਨ ਲਉ. ਇਸ ਨੂੰ ਗਿੱਲੇ ਕਪੜੇ ਨਾਲ ਢੱਕ ਕੇ ਇੱਕ ਘੰਟਾ ਰੱਖ ਦਿਉ. ਮਾਵੇ ਨੂੰ ਸੁਨਹਿਰਾ ਹੋਣ ਤਕ ਭੁੰਨੋ. ਖਸਖਸ ਅਤੇ ਤਿਲ ਨੂੰ ਵੱਖ-ਵੱਖ ਭੁੰਨ ਕੇ ਕੁੱਟ ਲਉ. ਹੁਣ ਤਿਲ, ਮਾਵਾ, ਖਸਖਸ, ਖੋਪਰਾ, ਬੂਰਾ, ਕਾਜੂ-ਪਿਸਤਾ-ਬਦਾਮ ਦੇ ਟੁਕੜੇ, ਇਲਾਇਚੀ ਪਾਉਡਰ ਅਤੇ ਪੀਸੀ ਸ਼ੱਕਰ ਸਾਰਿਆਂ ਨੂੰ ਮਿਲਾ ਕੇ ਭਰਾਵਨ ਤਿਆਰ ਕਰ ਲਉ.

ਮੈਦੇ ਦੀ ਛੋਟੀ-ਛੋਟੀ ਲੋਈਆਂ ਬਣਾ ਕੇ ਬੇਲੋ. ਹੁਣ ਇਸ ਨੂੰ ਗੁਜੀਆ ਦੇ ਸਾਂਚੇ ਵਿੱਚ ਰੱਖੋ. ਅੰਦਰ ਡੇਢ ਟੀ ਸਪੂਨ ਭਰਾਵਨ ਭਰੋ. ਮੈਦੇ ਦੇ ਪਤਲੇ ਘੋਲ ਨਾਲ ਕਾਰਟਨ ਚਿਪਕਾ ਦਿਉ. ਹੁਣ ਇੰਨ੍ਹਾਂ ਨੂੰ ਕੜ੍ਹਾਈ ਵਿੱਚ ਘਿਉ ਗਰਮ ਕਰਕੇ ਘੱਟ ਸੇਕ ਤੇ ਸੁਨਹਿਰਾ ਹੋਣ ਤਕ ਤਲੋ.
ਹੋਰ ਵੀ
ਗੁੜ ਖੋਆ ਰੋਲ
ਅਲਬੇਲੀ ਖੀਰ
ਮਲਾਈ ਪੇੜੇ
ਬਾਦਾਮ ਦੀ ਬਰਫੀ
ਖਸਖਸ ਬਰਫੀ
ਸਪੇਸ਼ਲ ਮਟਰ ਖੀਰ