ਸੱਮਗਰੀ : 1 ਲੀਟਰ ਫੁਲਕ੍ਰੀਮ ਦੁੱਧ, 3 ਟੇਬਲ ਸਪੂਨ ਸ਼ੱਕਰ, 1 ਟੇਬਲ ਸਪੂਨ ਸੇਵੀਆਂ, 1 ਟੇਬਲ ਸਪੂਨ ਭੁੰਨਿਆ ਹੋਇਆ ਦਲੀਆ, 1 ਟੇਬਲ ਸਪੂਨ ਸਾਬੂਦਾਨਾ, ਅੱਧਾ ਟੇਬਲ ਸਪੂਨ ਚੌਲ, 1 ਟੀ ਸਪੂਨ ਇਲਾਇਚੀ ਪਾਉਡਰ, ਅੱਧਾ ਟੀ ਸਪੂਨ ਕਟੇ ਹੋਏ ਛੁਹਾਰੇ, ਅੱਧਾ ਟੇਬਲ ਸਪੂਨ ਕਿਸ਼ਮਿਸ਼, 1 ਟੇਬਲ ਸਪੂਨ ਕਿਸਿਆ ਹੋਇਆ ਨਾਰਿਅਲ, ਥੋੜੇ ਜਿਹੇ ਮਖਾਨੇ. ਸਜਾਉਣ ਲਈ : 1 ਸੇਬ, 1 ਪਕਿਆ ਕੇਲਾ
ਵਿਧੀ : ਦੁੱਧ ਨੂੰ ਘੱਟ ਸੇਕ ਤੇ ਉਬਾਲੋ. ਥੋੜੇ- ਥੋੜੇ ਸਮੇਂ ਬਾਅਦ ਹਿਲਾਉ ਜਿਸ ਨਾਲ ਉਹ ਥੱਲੇ ਨਾ ਲਗੇ. ਥੋੜਾ ਗਾੜ੍ਹਾ ਹੋਣ ਤੇ ਉਬਾਲ ਲਉ.ਭੁਨਿਆ ਦਲੀਆ, ਚੌਲ ਥੋੜੇ ਪਾਣੀ ਵਿੱਚ ਸ਼ੱਕਰ ਨਾਲ ਉੱਬਲਣ ਲਈ ਰੱਖੋ. ਅੱਧਾ ਪੱਕ ਜਾਣ ਤੇ ਸੇਵੀਆਂ ਵੀ ਪਾ ਦਿਉ. ਜਦੋਂ ਗਲ ਜਾਣ ਤੇ ਦੁੱਧ ਵਿੱਚ ਮਿਲਾ ਦਿਉ.
ਕੁੱਝ ਦੇਰ ਹਿਲਾਉ ਅਤੇ ਉਤਾਰ ਕੇ ਮੇਵਾ ਮਿਲਾ ਦਿਉ. ਠੰਡਾ ਕਰੋ ਅਤੇ ਸੇਬ ਅਤੇ ਕੇਲੇ ਦੇ ਟੁਕੜੇ ਮਿਲਾ ਦਿਉ. ਠੰਡੀ-ਠੰਡੀ ਪਰੋਸੋ.ਮਿਕਸ ਸੱਮਗਰੀ ਨਾਲ ਤਿਆਰ ਕੀਤੀ ਇਹ ਖੀਰ ਇਹੋ ਜਿਹਾ ਸਵਾਦ ਦੇਵੇਗੀ ਕਿ ਵਾਰ- ਵਾਰ ਖਾਣ ਦੀ ਇੱਛਾ ਹੋਵੇਗੀ.
|