ਸੱਮਗਰੀ - 1 ਲੀਟਰ ਦੁੱਧ, 100 ਗ੍ਰਾਮ ਚੀਨੀ, 2 ਚੁਟਕੀ ਸਾਇਟ੍ਰਿਕ ਏਸਿਡ, 2 ਚੁਟਕੀ ਕੇਸਰ, 4 ਟੀ ਸਪੂਨ ਦੁੱਧ, 1 ਟੀ ਸਪੂਨ ਕਾਰਨਫਲੋਰ, 4-5 ਪਿਸੀ ਹੋਈ ਇਲਾਇਚੀ.
ਵਿਧੀ : ਸਜਾਵਟ ਦੇ ਲਈ ਕੁੱਝ ਬਦਾਮ ਅਤੇ ਪਿਸਤੇ ਛਿਲੋ ਅਤੇ ਬਾਰੀਕ ਕੱਟੋ. ਇੱਕ ਚੌੜੇ ਭਾਂਡੇ ਵਿੱਚ ਦੁੱਧ ਲਗਾਤਾਰ ਹਿਲਾਉਂਦੇ ਹੋਏ ਉਬਾਲੋ ਜਦੋਂ ਤਕ ਕਿ ਦੁੱਧ ਦੀ ਮਾਤਰਾ ਅੱਧੀ ਨਾ ਹੋ ਜਾਵੇ.ਚੀਨੀ ਪਾਉ ਅਤੇ 4-5 ਮਿਨਟ ਲਈ ਉਬਾਲੋ.
ਸਾਇਟ੍ਰਿਕ ਏਸਿਡ ਨੂੰ 3 ਟੀ ਸਪੂਨ ਪਾਣੀ ਵਿੱਚ ਮਿਲਾਉ ਇਸ ਮਿਸ਼ਰਣ ਨੂੰ ਉਬਲਦੇ ਹੋਏ ਦੁੱਧ ਵਿੱਚ ਹੌਲੀ-ਹੌਲੀ ਪਾਉ ਜਦੋਂ ਤੱਕ ਦੁੱਧ ਫਟ ਨਹੀਂ ਜਾਂਦਾ. ਇਸ ਦੇ ਲਈ ਸਾਇਟ੍ਰਿਕ ਏਸਿਡ ਦੀ ਅੱਧੀ ਤੋਂ ਲੈ ਕੇ ਪੂਰੀ ਮਾਤਰਾ ਦੀ ਜਰੂਰਤ ਪਵੇਗੀ.
ਇੱਕ ਛੋਟੇ ਭਾਂਡੇ ਵਿੱਚ ਕੇਸਰ ਨੂੰ ਗਰਮ ਕਰੋ, 2 ਟੀ ਸਪੂਨ ਦੁੱਧ ਪਾਉ ਅਤੇ ਕੇਸਰ ਦੇ ਘੁਲ ਜਾਣ ਤਕ ਮਲੋ ਅਤੇ ਉੱਬਲਦੇ ਹੋਏ ਦੁੱਧ ਵਿੱਚ ਪਾਉ.ਕਾਰਨਫਲੋਰ ਨੂੰ 2 ਟੀ ਸਪੂਨ ਦੁੱਧ ਵਿੱਚ ਮਿਲਾਉ ਅਤੇ ਉੱਬਲਦੇ ਹੋਏ ਦੁੱਧ ਵਿੱਚ ਪਾਉ.ਮਿਸ਼ਰਨ ਨੂੰ ਹਿਲਾਉਂਦੇ ਹੋਏ ਪਕਾਉ ਜਦੋਂ ਤਕ ਇਹ ਗਾੜ੍ਹਾ ਨਹੀਂ ਹੋ ਜਾਂਦਾ ਪੀਸੀ ਹੋਈ ਇਲਾਇਚੀ ਪਾ ਕੇ ਚੰਗੀ ਤਰਾਂ ਮਿਲਾਉ, ਠੰਡਾ ਹੋਣ ਦਿਉ.ਇਸ ਮਿਸ਼ਰਣ ਦੇ 18 ਛੋਟੇ ਗੋਲੇ ਬਣਾਉ.ਪੇਪਰ ਕਪਸ ਵਿੱਚ ਰੱਖੋ, ਬਦਾਮ ਅਤੇ ਪਿਸਤੇ ਨਾਲ ਸਜਾ ਕੇ ਪਰੋਸੋ.
|