ਸਮਗਰੀ : 200 ਗ੍ਰਾਮ ਖਸਖਸ, 100 ਗ੍ਰਾਮ ਬਦਾਮ, 125 ਗ੍ਰਾਮ ਸ਼ੱਕਰ, ਇੱਕ ਕੱਪ ਦੁੱਧ, ਮੇਵੇ ਅਤੇ ਜਰੂਰਤ ਅਨੁਸਾਰ ਘਿਉ.
ਵਿਧੀ : ਰਾਤ ਨੂੰ ਬਦਾਮ ਅਤੇ ਮੇਵੇ ਗਲਾ ਕੇ ਸਵੇਰੇ ਬਰੀਕ ਪੀਸ ਲਉ. ਕੜ੍ਹਾਈ ਵਿੱਚ ਘਿਉ ਪਾ ਕੇ ਚੰਗੀ ਤਰਾਂ ਭੁੰਨੋ. ਹੁਣ ਦੋ ਤਾਰ ਦੀ ਚਾਸ਼ਨੀ ਬਣਾ ਕੇ ਮਿਸ਼ਰਣ ਪਾਉ. ਚੰਗੀ ਤਰ੍ਹਾਂ ਮਿਲਾ ਕੇ ਚਿਕਨਾਈ ਲਗੀ ਥਾਲ ਵਿੱਚ ਫੈਲਾ ਦਿਉ. ਮਨਚਾਹੇ ਅਕਾਰ ਵਿੱਚ ਕੱਟ ਲਉ ਉੱਤੋਂ ਸੁੱਕੇ ਮੇਵੇ ਬੁਰਕ ਕੇ ਚਾਂਦੀ ਦਾ ਵਰਕ ਲਗਾ ਦਿਉ.
|