ਸਮਗਰੀ : 1 ਕੱਪ ਹਰੇ ਮਟਰ, 1/2 ਕਪ ਘਿਉ, 1/2 ਛੋਟਾ ਚੱਮਚ ਇਲਾਇਚੀ ਪਾਉਡਰ, ਪਿਸਤੇ 20-25, ਕਿਸ਼ਮਿਸ਼ 20-25, ਦੁੱਧ 1 1/2 ਲੀਟਰ, ਚੀਨੀ 1 ਕੱਪ. ਵਿਧੀ : ਮਟਰ ਨੂੰ 5 ਮਿਨਟ ਤਕ ਉਬਾਲੋ, ਫੇਰ ਠੰਡੇ ਪਾਣੀ ਵਿੱਚ ਪਾ ਕੇ ਠੰਡਾ ਕਰੋ ਅਤੇ ਪੀਸ ਕੇ ਪੇਸਟ ਬਣਾ ਲਉ. ਕਿਸ਼ਮਿਸ਼ ਨੂੰ ਪਾਣੀ ਵਿੱਚ ਗਲਾਉ. ਪਿਸਤਿਆਂ ਨੂੰ ਥੋੜੀ ਦੇਰ ਗਰਮ ਪਾਣੀ ਵਿੱਚ ਰੱਖੋ ਫੇਰ ਛਿਲਕੇ ਲੰਬੇ ਪਤਲੇ ਕੱਟ ਲਉ.
ਹੁਣ ਮੋਟੇ ਤਲੇ ਵਾਲੇ ਭਾਂਡੇ ਵਿੱਚ ਘਿਉ ਗਰਮ ਕਰੋ, ਮਟਰ ਦਾ ਪੇਸਟ ਪਾਉ ਲਗਾਤਾਰ ਚਲਾਉਂਦੇ ਰਹੋ ਕੁੱਝ ਮਿਨਟ ਤਕ ਪਕਾਉ. ਇਸ ਨੂੰ ਵੱਖ ਰੱਖ ਦਿਉ ਫੇਰ ਦੁੱਧ ਉਬਾਲ ਲਉ ਅਤੇ ਮਟਰ ਦੇ ਪੇਸਟ ਵਿੱਚ ਮਿਲਾਉ, ਉਬਾਲ ਆਉਣ ਦਿਉ ਅਤੇ ਉਸ ਸਮੇਂ ਤਕ ਪਕਾਉ ਜਦੋਂ ਦੁੱਧ ਅੱਧਾ ਨਹੀਂ ਰਹਿ ਜਾਵੇ.
|