ਸਮਗਰੀ : 1 ਲੀਟਰ ਦੁੱਧ, 150 ਗ੍ਰਾਮ ਸ਼ੱਕਰ, 1 ਚੁਟਕੀ ਫਿਟਕਰੀ ਪਾਉਡਰ, 2 ਕਟੋਰੀ ਅੰਬ ਦਾ ਗੁੱਦਾ, 175 ਗ੍ਰਾਮ ਪਨੀਰ, 8-10 ਬੂੰਦ ਵੇਨਿਲਾ ਏਸੇੰਸ, ਪਿਸਤਾ ਕਤਰਨ.
ਵਿਧੀ : ਮੋਟੇ ਤਲੇ ਵਾਲੇ ਭਾਂਡੇ ਵਿੱਚ ਦੁੱਧ ਉਬਾਲੋ ਇਸ ਵਿੱਚ ਫਿਟਕਰੀ ਪਾਉ ਅਤੇ ਉਬਲਨ ਦਿਉ. ਲਗਾਤਾਰ ਚਲਾਉਂਦੇ ਰਹੋ ਅਤੇ ਜਦੋਂ ਮਾਵੇ ਜਿਹਾ ਗਾੜ੍ਹਾ ਹੋ ਜਾਵੇ ਤੇ ਅੰਬ ਦਾ ਗੁੱਦਾ ਪਾ ਦਿਉ ਅਤੇ ਚਲਾਉਂਦੇ ਰਹੋ.ਅੱਧੀ ਸ਼ੱਕਰ ਪਾ ਦਿਉ ਅਤੇ ਗਾੜ੍ਹਾ ਹੋਣ ਦੇ ਬਾਅਦ ਚਿਕਨਾਈ ਲਗੀ ਹੋਈ ਟ੍ਰੇਅ ਵਿੱਚ ਪਾ ਦਿਉ.
ਇੱਕ ਭਾਂਡੇ ਵਿੱਚ ਪਨੀਰ ਮੈਸ਼ ਕਰਕੇ ਪਾ ਦਿਉ, ਬਾਕੀ ਸੱਕਰ ਪਾ ਦਿਉ ਅਤੇ ਗਾੜ੍ਹਾ ਹੋਣ ਤੱਕ ਪਕਾਉ. ਥੋੜਾ ਠੰਡਾ ਹੋਣ ਤੇ ਵੇਨਿਲਾ ਏਸੇੰਸ ਮਿਲਾਉ ਅਤੇ ਅੰਬ ਦੀ ਪਰਤ ਤੇ ਇਸ ਦੀ ਪਰਤ ਫੈਲਾ ਦਿਉ ਪਿਸਤਾ ਪਾ ਦਿਉ ਅਤੇ ਠੰਡਾ ਹੋਣ ਤੇ ਮਨਚਾਹੇ ਅਕਾਰ ਵਿੱਚ ਕੱਟ ਲਉ. ਮੈਂਗੋ ਵੇਨਿਲਾ ਬਰਫੀ ਖਾਉ ਅਤੇ ਖਿਲਾਉ.
|