ਸਮਗਰੀ : 500 ਗ੍ਰਾਮ ਕਾਜੂ, 400 ਗ੍ਰਾਮ ਚੀਨੀ, 1 ਟੇਬਲ ਸਪੂਨ ਗੁਲਾਬ ਜਲ, ਇੱਕ ਚੁਟਕੀ ਕੇਸਰ, ਥੋੜਾ ਦੁੱਧ, ਚਾਂਦੀ ਦਾ ਵਰਕ.
ਵਿੱਧੀ : ਕਾਜੂ ਨੂੰ 1 ਲੀਟਰ ਪਾਣੀ ਵਿੱਚ 2 ਤੋਂ 4 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ. ਪਾਣੀ ਵਿੱਚੋਂ ਕੱਢ ਲਉ ਅਤੇ ਗ੍ਰਾਇੰਡਰ ਵਿੱਚ ਪੀਸ ਕੇ ਪੇਸਟ ਬਣਾ ਲਉ. ਇਸ ਵਿੱਚ ਸ਼ੱਕਰ ਪਾ ਲਉ ਅਤੇ ਇਸ ਨੂੰ ਘੱਟ ਸੇਕ ਤੇ ਪਕਾਉ ਜਦੋਂ ਤਕ ਇਹ ਗੁੰਨਣ ਲਾਇਕ ਨਹੀਂ ਹੋ ਜਾਦਾਂ. ਇੱਕ ਛੋਟੇ ਭਾਂਡੇ ਵਿੱਚ ਕੇਸਰ ਗਰਮ ਕਰੋ, ਧੋੜਾ ਦੁੱਧ ਪਾਉ ਅਤੇ ਕੇਸਰ ਦੇ ਘੁਲ ਜਾਣ ਤਕ ਉਸ ਨੂੰ ਮਲੋ. ਗੁੰਨੀ ਹੋਈ ਸਮਗਰੀ ਨੂੰ ਠੰਡਾ ਹੋਣ ਦਿਉ ਅਤੇ ਕੇਸਰ ਦਾ ਘੋਲ ਮਿਲਾਉ. ਬਹੁਤ ਚੰਗੀ ਤਰਾਂ ਮਲੋ. ਚਿਕਨੀ ਥਾਲ ਤੇ ਇਸ ਦੀ ਇੱਕ ਪਰਤ ਫੈਲਾ ਦਿਉ. ਇਸ ਦੇ ਉੱਤੇ ਚਾਂਦੀ ਦਾ ਵਰਕ ਲਗਾਉ.ਡਾਇਮੰਦ ਦੇ ਅਕਾਰ ਵਿੱਚ ਕੱਟੋ ਅਤੇ ਪਰੋਸੋ.
|