ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਾਂਸਾਹਾਰੀ » ਸ਼ਾਹੀ ਚਿਕਨ ਪਨੀਰ
Feedback Print Bookmark and Share
 
ND
ਸਮੱਗਰੀ :
6 ਚਿਕਨ ਦੇ ਟੁਕੜੇ, 100 ਗ੍ਰਾਮ ਸ਼ਿਮਲਾ ਮਿਰਚ, 100 ਗ੍ਰਾਮ ਮਸ਼ਰੂਮ, 100 ਗ੍ਰਾਮ ਪਿਆਜ਼, 1 ਪੂਰਾ ਲਸਣ, 1 ਛੋਟਾ ਚਮਚ ਨਮਕ, 1/2 ਛੋਟਾ ਚਮਚ ਸਫ਼ੇਦ ਮਿਰਚ ਪਾਉਡਰ, 300 ਮਿਲੀਲੀਟਰ ਟੋਮੈਟੋ ਸੌਸ, 50 ਮਿਲੀਲੀਟਰ ਜੈਤੂਨ ਦਾ ਤੇਲ, ਦੋ ਚਮਚ ਕੱਦੂਕਸ ਕੀਤਾ ਪਨੀਰ।

ਵਿਧੀ :
ਸਭ ਤੋਂ ਪਹਿਲਾਂ ਚਿਕਨ ਦੇ ਦੋਵੇਂ ਪਾਸੇ ਨਮਕ ਅਤੇ ਮਿਰਚ ਭੁੱਕੋ ਅਤੇ 30 ਮਿੰਟ ਤੱਕ ਅਲੱਗ ਰੱਖ ਦਿਉ। ਸ਼ਿਮਲਾ ਮਿਰਚ ਨੂੰ ਧੋ-ਕੱਟ ਕੇ ਬੀਜ ਆਦਿ ਕੱਢ ਲਉ। ਪਿਆਜ਼ ਨੂੰ ਛਿੱਲ ਲਉ। ਮਸ਼ਰੂਮ ਨੂੰ ਧੋ ਕੇ ਸਲਾਇਸ ਵਿੱਚ ਕੱਟੋ, ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਚਿਕਨ ਪਾ ਕੇ ਦੋਵੇਂ ਪਾਸੇ ਭੂਰੇ ਹੋ ਜਾਣ ਤੱਕ ਗ੍ਰਿਲ ਕਰ ਲਉ ਅਤੇ ਕੱਢ ਕੇ ਅਲੱਗ ਰੱਖੋ।

ਪਿਆਜ਼, ਸ਼ਿਮਲਾ ਮਿਰਚ ਅਤੇ ਲਸਣ ਨੂੰ ਬਰੀਕ ਕੱਟ ਲਉ। ਜੈਤੂਨ ਦਾ ਤੇਲ ਗਰਮ ਕਰੋ ਅਤੇ ਲਸਣ ਪਾ ਕੇ ਫ੍ਰਾਈ ਕਰ ਲਉ। ਪਿਆਜ਼, ਸ਼ਿਮਲਾ ਮਿਰਚ ਅਤੇ ਮਸ਼ਰੂਮ ਪਾ ਕੇ 2-3 ਮਿੰਟ ਤੱਕ ਚਲਾਉ। ਟੋਮੈਟੋ ਸੌਸ ਅਤੇ ਚਿਕਨ ਪਾਉ ਅਤੇ ਘੱਟ ਸੇਕ ਤੇ ਚਿਕਨ ਨੂੰ ਨਰਮ ਹੋਣ ਤੱਕ ਪਕਾਉ। ਉੱਤੋਂ ਪਨੀਰ ਭੁੱਕ ਕੇ ਗਰਮ-ਗਰਮ ਪਰੋਸੋ।
ਸਬੰਧਤ ਜਾਣਕਾਰੀ ਲੱਭੋ