ਫ੍ਰਾਇਡ ਦਹੀਂ ਚਿਕਨ

ਸਮੱਗਰੀ: 500
ਗ੍ਰਾਮ ਚਿਕਨ, 200 ਗ੍ਰਾਮ ਘਿਉ, 200 ਗ੍ਰਾਮ ਦਹੀਂ, 200 ਗ੍ਰਾਮ ਪਿਆਜ਼, 2 ਚਮਚ ਪਿਸੀ ਲਾਲ ਮਿਰਚ, 100 ਗ੍ਰਾਮ ਅਦਰਕ, 1/2 ਕਟੋਰੀ ਗਰਮ ਮਸਾਲਾ, 4-5 ਤੇਜਪਾਨ, ਅੱਧਾ ਚਮਚ ਨਮਕ, 3 ਚਮਚ ਧਨੀਆ ਪਾਉਡਰ, ਅੱਧਾ ਕੱਪ ਕੱਦੂਕਸ ਪਨੀਰ। ਵਿਧੀ: ਚਿਕਨ ਨੂੰ ਧੋ ਕੇ ਉਸ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਲਉ। ਇੱਕ ਮੱਧਮ ਅਕਾਰ ਦੇ ਪਿਆਜ਼ ਨੂੰ ਕੱਟ ਕੇ ਗਰਮ ਘਿਉ ਵਿੱਚ ਗੁਲਾਬੀ ਹੋਣ ਤੱਕ ਪਕਾ ਲਉ। ਉਸ ਵਿੱਚ ਚਿਕਨ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਉ। ਹੁਣ ਇਹਨਾਂ ਟੁਕੜਿਆਂ ਨੂੰ ਘਿਉ ਵਿਚੋਂ ਕੱਢ ਲਉ। ਬਾਕੀ ਬਚੇ ਪਿਆਜ਼, ਅਦਰਕ, ਮਿਰਚ ਅਤੇ ਧਨੀਆ ਪਾਉਡਰ ਨੂੰ ਮਿਲਾ ਕੇ ਪੀਸ ਲਉ। ਗਰਮ ਘਿਉ ਵਿੱਚ ਤੇਜਪੱਤੇ ਅਤੇ ਗਰਮ ਮਸਾਲਾ ਪਾ ਕੇ ਫ੍ਰਾਈ ਕਰੋ। ਪਿਸਿਆ ਪਿਆਜ਼ ਮਿਸ਼ਰਣ ਪਾ ਕੇ ਭੁੰਨੋ। ਹੁਣ ਪਿਆਜ਼ ਵਿੱਚ ਦਹੀਂ ਪਾ ਕੇ ਭੁੰਨੋ ਅਤੇ ਦਹੀਂ ਨੂੰ ਇੱਕ ਦਮ ਖੁਸ਼ਕ ਕਰ ਲਉ। ਇਸ ਵਿੱਚ ਭੁੰਨਿਆ ਚਿਕਨ ਅਤੇ ਨਮਕ ਮਿਲਾਉ। ਡੇਢ ਤੋਂ ਦੋ ਕੱਪ ਪਾਣੀ ਪਾ ਕੇ ਢੱਕਣ ਲਗਾ ਕੇ 10 ਮਿੰਟ ਤੱਕ ਕੁੱਕਰ ਵਿੱਚ ਪਕਾਉ। ਪਨੀਰ ਨਾਲ ਸਜਾ ਕੇ ਗਰਮ-ਗਰਮ ਫ੍ਰਾਇਡ ਦਹੀਂ ਚਿਕਨ ਪਰੋਸੋ।