ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਾਂਸਾਹਾਰੀ » ਸ਼ਾਹੀ ਮਟਨ ਬਿਰਆਨੀ
Feedback Print Bookmark and Share
 
ND
ਸਮੱਗਰੀ:
1 ਕਿਲੋ ਮਸਾਲਾ ਲਗਾ ਕੇ ਰੱਖਿਆ ਹੋਇਆ ਪੱਕਿਆ ਮਟਨ, 500 ਗ੍ਰਾਮ ਚਾਵਲ, 250 ਗ੍ਰਾਮ ਘਿਉ, 3 ਕੱਪ ਭੁੰਨਿਆ ਪਿਆਜ਼, 2 ਚਮਚ ਲੌਂਗ, ਦਾਲਚੀਨੀ ਅਤੇ ਕਾਲੀ ਮਿਰਚ ਪਾਉਡਰ, 2 ਚਮਚ ਗਰਮ ਮਸਾਲਾ, 2 ਚਮਚ ਮਿਰਚ ਪਾਉਡਰ, ਅੱਧਾ ਕੱਪ ਲਸਣ, ਅਦਰਕ ਅਤੇ ਹਰੇ ਧਨੀਏ ਦਾ ਪੇਸਟ, ਪੁਦੀਨਾ-ਹਰਾ ਧਨੀਆ ਕੱਟਿਆ, ਅੱਧਾ ਕੱਪ ਕਾਜੂ ਕਤਰਨ, ਨਮਕ ਸਵਾਦ ਅਨੁਸਾਰ, ਅੱਧਾ ਕੱਪ ਕੱਦੂਕਸ ਪਨੀਰ।

ਵਿਧੀ :
ਚਾਵਲ ਨੂੰ 1 ਸੀਟੀ ਹੋਣ ਤੱਕ ਪਕਾ ਲਉ। ਇਕ ਬਰਤਨ ਵਿੱਚ 2 ਵੱਡੇ ਚਮਚ ਘਿਉ ਗਰਮ ਕਰਕੇ ਉਸ ਵਿੱਚ ਮਟਨ, ਲੌਂਗ-ਦਾਲਚੀਨੀ ਪਾਉਡਰ, ਗਰਮ ਮਸਾਲਾ, ਲਾਲ ਮਿਰਚ ਪਾਉਡਰ, ਅਦਰਕ-ਲਸਣ ਦਾ ਪੇਸਟ ਅਤੇ ਨਮਕ ਪਾ ਕੇ 5 ਤੋਂ 7 ਮਿੰਟ ਤੱਕ ਪਕਾਉ।

ਇੱਕ ਪਤੀਲੇ ਵਿੱਚ 2 ਜਾਂ 3 ਵੱਡੇ ਚਮਚ ਘਿਉ ਪਾ ਕੇ ਉਸ 'ਤੇ ਸਫ਼ੇਦ ਚਾਵਲ ਦੀ 1 ਇੰਚ ਤੱਕ ਮੋਟੀ ਤੈਅ ਫੈਲਾਉ। ਉਸ ਤੇ ਮਟਨ ਮਿਸ਼ਰਣ ਦਾ 1 ਹਿੱਸਾ ਫੈਲਾਉ। ਇਸ ਤਰ੍ਹਾਂ ਪੂਰਾ ਮਿਸ਼ਰਣ ਅਤੇ ਚਾਵਲ ਇੱਕ ਦੇ ਉੱਪਰ ਇੱਕ ਰੱਖੋ।

ਹੁਣ ਪੁਦੀਨਾ, ਹਰੇ ਧਨੀਏ ਦੀ ਪਤਲੀ ਪਰਤ ਰੱਖੋ, ਬਾਅਦ ਵਿੱਚ 1 ਚਮਚ ਘਿਉ ਗਰਮ ਕਰਕੇ ਚਾਰੇ ਪਾਸੇ ਫੈਲਾਉ। ਉਸ ਬਰਤਨ ਤੇ ਢੱਕਣ ਲਗਾ ਕੇ ਚਾਰੇ ਪਾਸੇ ਬੰਦ ਕਰੋ। ਹੌਲੀ ਸੇਕ 'ਤੇ 10 ਤੋਂ 15 ਮਿੰਟ ਤੱਕ ਰੱਖੋ। ਇਸ ਨੂੰ ਭਾਫ਼ ਵਿੱਚ ਹੀ ਪਕਾਉ। ਉੱਪਰੋਂ ਕਾਜੂ ਅਤੇ ਪਨੀਰ ਭੁੱਕ ਕੇ ਗਰਮ-ਗਰਮ ਪਰੋਸੋ।
ਸਬੰਧਤ ਜਾਣਕਾਰੀ ਲੱਭੋ