ਮਸਾਲੇਦਾਰ ਪਾਲਕ ਮੱਛੀ

ਸਮੱਗਰੀ : 500
ਗ੍ਰਾਮ ਬੋਨਲੈਸ ਮੱਛੀ, 1 ਕੱਟਿਆ ਪਿਆਜ਼, 1 ਕੱਟਿਆ ਟਮਾਟਰ, 1 ਅਦਰਕ ਦਾ ਟੁਕੜਾ, 4-5 ਲਸਣ ਦੀਆਂ ਕਲੀਆਂ, 5-6 ਕੱਟੀਆਂ ਹਰੀਆਂ ਮਿਰਚਾਂ, 1 ਚਮਚ ਹਲਦੀ ਪਾਉਡਰ, 1/2 ਚਮਚ ਗਰਮ ਮਸਾਲਾ, 2 ਕੱਪ ਪਾਲਕ, 1/2 ਚਮਚ ਧਨੀਆ ਪਾਉਡਰ, 1 ਚਮਚ ਜੀਰਾ ਪਾਉਡਰ, 1 ਚਮਚ ਨੀਂਬੂ ਰਸ, ਥੋੜ੍ਹੀ ਜਿਹੀ ਹਿੰਗ, ਨਮਕ ਸਵਾਦ ਅਨੁਸਾਰ, ਇੱਕ ਵੱਡਾ ਚਮਚ ਤੇਲ ਅਤੇ ਬਰੀਕ ਕੱਟਿਆ ਹਰਾ ਧਨੀਆ। ਵਿਧੀ : ਮੱਛੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਛੋਟੇ-ਛੋਟੇ ਟੁਕੜੇ ਕਰ ਲਉ। ਇੱਕ ਬਾਉਲ ਵਿੱਚ ਨੀਂਬੂ ਦਾ ਰਸ, ਹਲਦੀ ਪਾਉਡਰ ਅਤੇ ਨਮਕ ਲੈ ਕੇ ਮੱਛੀ ਦੇ ਟੁਕੜੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਮਿਸ਼ਰਣ ਨੂੰ 1 ਘੰਟੇ ਤੱਕ ਰੱਖ ਦਿਉ। ਪਾਲਕ ਨੂੰ ਧੋ ਕੇ ਕੱਟ ਲਉ। ਪਿਆਜ਼-ਲਸਣ ਦਾ ਪੇਸਟ ਤਿਆਰ ਕਰੋ। ਇੱਕ ਪੈਨ ਵਿੱਚ ਤੇਲ ਗਰਮ ਕਰਕੇ ਹਿੰਗ, ਪੇਸਟ ਅਤੇ ਹਰੀ ਮਿਰਚ ਪਾ ਕੇ ਪੱਕਣ ਦਿਉ। ਹੁਣ ਪਿਆਜ਼ ਪਾ ਕੇ ਹਲਕਾ ਭੁੰਨੋ। ਇਸ ਵਿੱਚ ਕੱਟੇ ਟਮਾਟਰ ਅਤੇ ਪਾਲਕ ਪਾ ਕੇ 2-3 ਮਿੰਟ ਤੱਕ ਪਕਾਉ। ਹੁਣ ਇਸ ਵਿੱਚ ਗਰਮ ਮਸਾਲਾ, ਜੀਰਾ ਅਤੇ ਧਨੀਆ ਪਾਉਡਰ ਪਾ ਕੇ ਥੋੜੀ ਦੇਰ ਚਲਾਉ। ਪਾਣੀ ਪਾ ਕੇ 5-7 ਮਿੰਟ ਤੱਕ ਪੱਕਣ ਦਿਉ। ਮੱਛੀਆਂ ਦੇ ਟੁਕੜੇ ਅਤੇ ਨਮਕ ਪਾ ਕੇ ਕੁਝ ਦੇਰ ਹੋਰ ਪਕਾਉ। ਹਰਾ ਧਨੀਆ ਭੁੱਕ ਕੇ ਚਾਵਲ ਦੇ ਨਾਲ ਗਰਮ ਪਰੋਸੋ।