ਮਟਰ ਮਟਨ

ਸਮੱਗਰੀ : 500
ਗ੍ਰਾਮ ਮਟਨ, 100 ਗ੍ਰਾਮ ਹਰੇ ਮਟਰ, 2 ਵੱਡੇ ਪਿਆਜ਼, 3-4 ਲਸਣ ਦੀਆਂ ਕਲੀਆਂ, ਅਦਰਕ 1 ਟੁਕੜੇ ਦਾ ਤਿਆਰ ਪੇਸਟ, 2 ਟਮਾਟਰ, 1 ਚਮਚ ਮਿਰਚ ਪਾਉਡਰ, ਹਲਦੀ 1/2 ਚਮਚ, ਗਰਮ ਮਸਾਲਾ 1 ਚਮਚ, 1 ਚਮਚ ਪਿਸਿਆ ਧਨੀਆ, ਕੱਟਿਆ ਹਰਾ ਧਨੀਆ, ਨਮਕ ਸਵਾਦ ਅਨੁਸਾਰ। ਵਿਧੀ : ਮਟਨ ਨੂੰ ਸਾਫ਼ ਕਰਕੇ ਧੋ ਲਉ। ਮਟਰ ਛਿੱਲ ਲਉ। ਟਮਾਟਰ ਬਾਰੀਕ ਕੱਟ ਕੇ ਰੱਖ ਲਉ ਅਤੇ ਪਿਆਜ਼ ਨੂੰ ਕੱਦੂਕਸ ਕਰ ਲਉ। ਹੁਣ ਪ੍ਰੈਸ਼ਰ ਕੁੱਕਰ ਵਿੱਚ ਤੇਲ ਗਰਮ ਕਰਕੇ ਕੱਦੂਕਸ ਗੁਲਾਬੀ ਹੋਣ ਤੱਕ ਤਲ ਲਉ। ਉਸ ਤੋਂ ਬਾਅਦ ਉਸ ਵਿੱਚ ਟਮਾਟਰ ਪਾ ਕੇ ਮਿਰਚ ਪਾਉਡਰ, ਧਨੀਆ, ਹਲਦੀ ਅਤੇ ਗਰਮ ਮਸਾਲਾ ਪਾ ਕੇ ਮਿਸ਼ਰਣ ਉਦੋਂ ਤੱਕ ਸੇਕੋ ਜਦੋਂ ਤੱਕ ਉਸ ਵਿੱਚੋਂ ਤੇਲ ਨਾ ਨਿੱਕਲਣ ਲੱਗੇ। ਹੁਣ ਮਟਨ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ। ਮਟਰ ਪਾ ਕੇ ਥੋੜ੍ਹੀ ਦੇਰ ਤੱਕ ਚਲਾਉ ਅਤੇ ਲੋੜ ਹੋਵੇ ਤਾਂ ਪਾਣੀ ਪਾ ਕੇ ਢੱਲਣ ਬੰਦ ਕਰ ਦਿਉ। 2-3 ਸੀਟੀ ਲੈ ਕੇ ਗੈਸ ਬੰਦ ਕਰ ਦਿਉ। ਹੁਣ ਮਟਰ ਮਟਨ ਨੂੰ ਹਰਾ ਧਨੀਆ ਪਾ ਕੇ ਗਰਮ ਸਰਵ ਕਰੋ।