ਸਮੱਗਰੀ :
4 ਮੈਦੇ ਜਾਂ ਮੱਕੀ ਦੀਆਂ ਬਣੀਆਂ ਚਪਾਤੀਆਂ, 4 ਅੰਡੇ, 250 ਗ੍ਰਾਮ ਟਮਾਟਰ, 3 ਲਸਣ ਦੀਆਂ ਕਲੀਆਂ, ਤੇਲ, ਸਵਾਦ ਅਨੁਸਾਰ ਨਮਕ ਅਤੇ ਹਰੀ ਮਿਰਚ, 1 ਪਿਆਜ਼ ਕੱਟਿਆ ਹੋਇਆ, ਬਾਰੀਕ ਕੱਟਿਆ ਹਰਾ ਧਨੀਆ, ਪਨੀਰ ਦਾ ਬੂਰਾ।
ਵਿਧੀ :
ਹੌਲੀ ਸੇਕ 'ਤੇ ਤੇਲ ਗਰਮ ਕਰੋ ਅਤੇ ਪਿਆਜ਼, ਟਮਾਟਰ ਅਤੇ ਹਰੀ ਮਿਰਚ ਨੂੰ ਨਮਕ ਪਾ ਕੇ ਫ੍ਰਾਈ ਕਰ ਲਉ। ਇੱਕ ਤਵੇ ਤੇ ਚਪਾਤੀ ਨੂੰ ਪਰਾਠੇ ਦੀ ਤਰ੍ਹਾਂ ਤੇਲ ਵਿੱਚ ਤਲ ਲਉ ਅਤੇ ਉਸ ਨੂੰ ਥਾਲੀ ਵਿੱਚ ਕੱਢ ਲਉ।
ਇੱਕ ਦੂਜੇ ਤਵੇ ਨੂੰ ਅਲੱਗ ਗਰਮ ਕਰਕੇ ਉਸ 'ਤੇ ਇੱਕ ਅੰਡਾ ਫ੍ਰਾਈ ਕਰੋ। ਅੰਡੇ ਨੂੰ ਉੱਪਰੋਂ ਪੱਕਣ ਦਿਉ ਅਤੇ ਉੱਪਰੋਂ ਤਿਆਰ ਮਸਾਲਾ ਪਾ ਦਿਉ। ਇਸ ਨੂੰ ਚਪਾਤੀ ਦੇ ਉੱਤੇ ਰੱਖ ਕੇ ਧਨੀਆ ਅਤੇ ਪਨੀਰ ਨਾਲ ਸਜਾ ਕੇ ਪਰੋਸੋ। ਸਭ ਅੰਡਿਆਂ ਅਤੇ ਚਪਾਤੀਆਂ ਨਾਲ ਇਸ ਪ੍ਰਕਿਰਿਆ ਨੂੰ ਦੁਹਰਾਉ ਅਤੇ ਚਪਾਤੀ ਆਮਲੇਟ ਦਾ ਮਜਾ ਲਉ।