ਪਲੇਨ ਅੰਡਾ ਵਿਦ ਵੈਜ਼

ਸਮੱਗਰੀ : 4 ਅੰਡੇ, 1 ਛੋਟਾ ਪਿਆਜ਼, 1 ਆਲੂ, 1 ਸ਼ਿਮਲਾ ਮਿਰਚ, ਸਵਾਦ ਅਨੁਸਾਰ ਕਾਲੀ ਮਿਰਚ, 5 ਮਸ਼ਰੂਮ, ਬਨਸਪਤੀ ਤੇਲ, ਸਵਾਦ ਅਨੁਸਾਰ ਨਮਕ। ਵਿਧੀ : ਪਿਆਜ਼, ਆਲੂ ਅਤੇ ਸ਼ਿਮਲਾ ਮਿਰਚ ਨੂੰ ਬਾਰੀਕ ਕੱਟ ਲਉ। ਤੇਲ ਗਰਮ ਕਰੋ ਅਤੇ ਤਿੰਨੇਂ ਸਬਜ਼ੀਆਂ ਅਤੇ ਮਸ਼ਰੂਮ ਅਲੱਗ-ਅਲੱਗ ਫ੍ਰਾਈ ਕਰੋ। ਅੰਡਿਆਂ ਨੂੰ ਫੋੜ ਕੇ ਉਸ ਵਿੱਚ ਨਮਕ ਮਿਰਚ ਪਾ ਕੇ ਫੇਂਟ ਲਉ। ਬੇਕਿੰਗ ਡਿਸ਼ ਵਿੱਚ ਤੇਲ ਲਗਾ ਕੇ ਪਿਆਜ਼, ਆਲੂ, ਸ਼ਿਮਲਾ ਮਿਰਚ ਅਤੇ ਮਸ਼ਰੂਮ ਨੂੰ ਲੇਅਰ ਵਿੱਚ ਫੈਲਾ ਲਉ। ਉਸਦੇ ਉੱਪਰ ਫੇਂਟੇ ਗਏ ਅੰਡੇ ਨੂੰ ਵੀ ਫੈਲਾ ਦਿਉ ਅਤੇ ਥੋੜ੍ਹਾ ਜਿਹਾ ਕਾਲੀ ਮਿਰਚ ਪਾਉਡਰ ਭੁੱਕ ਦਿਉ। ਡਿਸ਼ ਨੂੰ ਓਵਨ ਵਿੱਚ ਰੱਖ ਕੇ ਬੇਕ ਕਰੋ। ਟੋਸਟ ਅਤੇ ਸੌਸ ਨਾਲ ਗਰਮ ਪਰੋਸੋ।