ਸਮੱਗਰੀ :
6 ਅੰਡੇ, ਅੱਧਾ ਚਮਚ ਮਿਰਚ ਪਾਉਡਰ, 2 ਚਮਚ ਮੇਯੋਨੇਜ, ਅੱਧਾ ਚਮਚ ਸਰੋਂ ਦਾ ਪਾਉਡਰ।
ਵਿਧੀ: ਨਮਕ ਦੇ ਪਾਣੀ ਵਿੱਚ ਅੰਡਿਆਂ ਨੂੰ ਉਬਾਲ ਲਉ। ਅੰਡਿਆਂ ਨੂੰ ਸਖ਼ਤ ਹੋਣ ਤੱਕ 15 ਮਿੰਟ ਤੱਕ ਪਕਾਉ। ਬਾਅਦ ਵਿੱਚ ਅੰਡਿਆਂ ਦਾ ਪਾਣੀ ਕੱਢ ਲਉ ਅਤੇ ਉਹਨਾਂ ਨੂੰ ਠੰਡਾ ਹੋਣ ਦਿਉ। ਅੰਡਿਆਂ ਦੇ ਛਿਲਕਿਆਂ ਨੂੰ ਕੱਢ ਲਉ ਅਤੇ ਖੜ੍ਹੇ ਵਿੱਚ ਅੱਧਾ ਕੱਟ ਲਉ।
ਅੰਡੇ ਦਾ ਪੀਲਾ ਭਾਗ ਕੱਢ ਲਉ ਅਤੇ ਉਸ ਵਿੱਚ ਮਿਰਚ, ਮੇਯੋਨੇਜ ਅਤੇ ਸਰੋਂ ਨੂੰ ਮਿਲਾ ਕੇ ਮਿਸ਼ਰਣ ਤਿਆਰ ਕਰ ਲਉ। ਅੰਡੇ ਦੇ ਟੁਕੜਿਆਂ ਵਿੱਚ ਇਸ ਮਿਸ਼ਰਣ ਨੂੰ ਭਰੋ ਅਤੇ ਠੰਡਾ ਕਰਕੇ ਪਰੋਸੋ।