ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਾਂਸਾਹਾਰੀ » ਚਿਕਨ ਚਿਲੀ ਫਰਾਈ
Feedback Print Bookmark and Share
 
ਸਮੱਗਰੀ : ਚਿਕਨ 1 ਕਿਲੋ, ਬਰੈਡ ਕਰਮਬਸ 2 ਕੱਪ, ਲੱਸਣ 8 ਕਲੀਆਂ, ਪਿਸੀ ਕਾਲੀ ਮਿਰਚ ਥੋੜ੍ਹੀ ਜਿਹੀ, ਅੰਡੇ 5, ਅਦਰਕ 1 ਛੋਟੀ ਗੱਠੀ, ਘਿਉ ਲੋੜ ਅਨੁਸਾਰ, ਹਰੀ ਮਿਰਚ ਲੋੜ ਅਨੁਸਾਰ, ਲੂਣ 5 ਗ੍ਰਾਮ, ਨਿੰਬੂ ਅੱਧ। ਲੱਸਣ, ਅਦਰਕ, ਹਰੀ ਮਿਰਚ ਇਕੱਠੀ ਪੀਸ ਲਉ।

ਵਿਧੀ : ਚਿਕਨ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਉ। ਵੱਡੇ-ਵੱਡੇ 5-6 ਟੁੱਕੜਿਆਂ ਵਿਚ ਕੱਟ ਲਉ। ਕੁੱਕਰ ਵਿਚ ਹਲਕਾ ਲੂਣ ਮਿਲਾ ਕੇ ਏਨਾ ਪਾਣੀ ਪਾਉ ਕਿ ਉਸ ਵਿਚ ਡੁੱਬ ਜਾਏ। 2-3 ਸੀਟੀਆਂ ਵੱਜਣ ਤੱਕ ਜਾਂ ਚਿਕਨ ਨੂੰ ਬਹੁਤ ਜ਼ਿਆਦਾ ਗਲਨ ਨਾ ਦਿਓ। ਫਿਰ ਉਸਨੂੰ ਥੱਲੇ ਲਾਹ ਕੇ ਉਸ ਵਿਚੋਂ ਚਿਕਨ ਕੱਢ ਕੇ ਅਲੱਗ ਰੱਖ ਲਉ। ਚਿਕਨ ਪੀਸਾਂ ਤੇ ਥੋੜ੍ਹਾ ਜਿਹਾ ਨਿੰਬੂ ਰਗੜੋ। ਫੇਰ ਅੰਡਿਆਂ ਨੂੰ ਚੰਗੀ ਤਰ੍ਹਾਂ ਫੈਂਟ ਲਉ। ਇਸਦੇ ਬਾਅਦ ਲੱਸਣ,

ਅਦਰਕ, ਹਰੀ ਮਿਰਚ ਦੇ ਮਿਸ਼ਰਨ ਵਿਚ ਥੋੜ੍ਹਾ ਜਿਹਾ ਲੂਣ ਮਿਲਾਉ ਅਤੇ ਫੇਰ ਥੋੜ੍ਹਾ ਜਿਹਾ ਪਾਣੀ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਉ। ਇਸ ਘੋਲ ਨੂੰ ਚਿਕਨ ਦੇ ਟੁੱਕੜਿਆਂ 'ਤੇ ਕਾਲੀ ਮਿਰਚ ਛਿੜਕ ਦਿਉ ਅਤੇ ਬਰੈਡ ਕਰਮਬਸ ਵਿਚ ਲਪੇਟ ਕੇ ਅੰਡੇ ਦੇ ਘੋਲ ਵਿਚ ਡੁਬੋ-ਡੁਬੋ ਕੇ ਗਰਮ ਤੇਲ ਜਾਂ ਘਿਉ ਵਿਚ ਦੋਵੇਂ ਪਾਸਿਉਂ ਚੰਗੀ ਤਰ੍ਹਾਂ ਤਲ ਲਉ। ਜਦੋਂ ਚਿਕਨ ਦੇ ਟੁੱਕੜੇ ਹਲਕੇ ਸੁਨਹਿਰੀ ਰੰਗ ਦੇ ਕੁਰਕਰੇ ਹੋ ਜਾਣ ਤਾਂ ਤੇਲ 'ਚੋਂ ਕੱਢ ਕੇ ਅਖ਼ਬਾਰ 'ਤੇ 1-2 ਮਿੰਟ ਤੱਕ ਰੱਖੋ ਤਾਂ ਕਿ ਉਸਦਾ ਫਾਲਤੂ ਤੇਲ ਜਾਂ ਘਿਉ ਸੁੱਕ ਜਾਏ। ਗਰਮ-ਗਰਮ ਹੀ ਖਾਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਾਸਾਹਾਰੀ