ਸਮੱਗਰੀ : ਇਕ ਕਿਲੋ ਸੂਰ ਦਾ ਮਾਸ, 5 ਅੰਡੇ, ਚਾਵਲ ਦੀ ਪਿੱਛ, 250 ਗ੍ਰਾਮ ਘੀ, ਅੱਧਾ ਕਿਲੋ ਆਲੂ, ਇਕ ਕਿਲੋ ਦੁੱਧ, ਨਮਕ ਮਿਰਚ ਲੋੜ ਅਨੁਸਾਰ।
ਵਿਧੀ : ਪਹਿਲਾਂ ਅੰਡੇ ਤੇ ਆਲੂ ਉਬਾਲ ਲਵੋ। ਇਹ ਇਕ ਪਾਸੇ ਰੱਖ ਲਵੋ। ਹੁਣ ਸੂਰ ਦਾ ਮਾਸ ਸਾਫ ਕਰਕੇ ਕੀਮਾ ਕਰ ਲਓ। ਫਿਰ ਆਲੂ ਛਿੱਲਕੇ ਕੀਮੇ 'ਚ ਮਿਲਾ ਕੇ ਹਥੌੜੇ ਨਾਲ ਚੰਗੀ ਤਰ੍ਹਾਂ ਕੁਚਲ ਦਿਓ।
ਫਿਰ ਘੀ, ਦੁੱਧ ਗਰਮ ਕਰਕੇ ਵਾਰੀ ਵਾਰੀ ਪਾ ਦਿਓ। ਨਮਕ ਮਿਰਚ ਮਿਲਾ ਕੇ ਪੱਕਣ ਲਈ ਰੱਖ ਦਿਓ। ਭੁਰਭੁਰਾ ਹੋਣ ਤੱਕ ਪਕਾਓ। ਇਹ ਪਲੇਟ ਵਿਚ ਸਜਾਓ। ਨਾਲ ਨਾਲ ਅੰਡੇ ਦੀ ਬਾਰੀਕ ਕਤਰਨ ਅਤੇ ਪੁਦੀਨੇ ਕੁਤਰ ਕੇ ਸਜਾ ਦਿਓ।