ਚਿਕਨ ਰਸ

ਸਮੱਗਰੀ : 1
/3 ਚਮਚ ਹਲਦੀ ਪਾਉਡਰ, ਅੱਧਾ ਚਮਚ ਧਨੀਆ ਪਾਉਡਰ, ਅੱਧਾ ਚਮਚ ਜੀਰਾ, 2 ਚਮਚ ਦਹੀਂ, ਨਮਕ ਸਵਾਦ ਅਨੁਸਾਰ, 1 ਚਮਚ ਮਿਰਚ ਪਾਉਡਰ, 500 ਗ੍ਰਾਮ ਚਿਕਨ, 5 ਲਸਣ ਦੀਆਂ ਕਲੀਆਂ, ਅੱਧਾ ਕੱਪ ਕੱਟਿਆ ਪਿਆਜ਼, ਅੱਧਾ ਚਮਚ ਖੰਡ, 1 ਚਮਚ ਇਲਾਇਚੀ ਪਾਉਡਰ, ਤੇਲ। ਵਿਧੀ : ਚਿਕਨ ਦੇ ਟੁਕੜੇ ਕਰਕੇ ਉਸ ਨੂੰ ਹਲਦੀ, ਧਨੀਆ ਪਾਉਡਰ, ਮਿਰਚ, ਨਮਕ ਅਤੇ ਜੀਰੇ ਵਿੱਚ ਮਿਲਾ ਕੇ ਦੋ ਘੰਟੇ ਲਈ ਰੱਖ ਦਿਉ। ਤੇਲ ਗਰਮ ਕਰੋ ਅਤੇ ਉਸ ਵਿੱਚ ਲਸਣ ਅਤੇ ਪਿਆਜ਼ ਫ੍ਰਾਈ ਕਰ ਲਉ। ਹੁਣ ਇਸ ਵਿੱਚ ਖੰਡ ਪਾਉ ਅਤੇ ਗੋਲਡਨ ਹੋਣ ਤੱਕ ਹਿਲਾਉਂਦੇ ਰਹੋ। ਬਾਅਦ ਵਿੱਚ ਚਿਕਨ ਪਾਉ ਅਤੇ 5 ਮਿੰਟ ਤੱਕ ਢੱਕ ਕੇ ਰੱਖ ਦਿਉ। ਹੁਣ ਇਸ ਵਿੱਚ ਦਹੀਂ ਪਾ ਕੇ ਉਬਾਲੋ। ਇਲਾਇਚੀ ਪਾਉਡਰ ਭੁੱਕ ਕੇ ਗਰਮ-ਗਰਮ ਪਰੋਸੋ।