ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਾਂਡੀ ਕਬਾਬ: ਗ੍ਰੇਵੀ ਦੇ ਨਾਲ
ਸਾਮਗਰੀ: ਕੀਮਾ 250 ਗ੍ਰਾਮ, 2 ਚਮਚ ਅਦਰਕ-ਲਸਣ, ਮਿਰਚ ਦਾ ਪੇਸਟ, 2 ਵੱਡੇ ਪਿਆਜ ਬਾਰੀਕ ਕੱਟੇ ਹੋਏ,1 ਟਮਾਟਰ, ਲਾਲ ਪਿਸੀ ਮਿਰਚ 1 ਚਮਚ, 2 ਚਮਚ ਪੀਸਿਆ ਧਨੀਆ, ਹਰਾ ਧਨੀਆ 2 ਚਮਚ, 1 ਚਮਚ ਗਰਮ ਮਸਾਲਾ, 1/2 ਚਮਚ ਹਲਦੀ, ਕਾਲੀ ਮਿਰਚ 1/2 ਚਮਚ ਬਾਰੀਕ ਪੀਸੀ ਹੋਈ, ਵੱਡੀ ਇਲਾਅਚੀ 2, ਤੇਜਪਾਨ 2 ਪੱਤੇ, ਲੌਂਗ 3-4, ਨਮਕ ਸਵਾਦਾਨੁਸਾਰ, ਤੇਲ 60 ਗ੍ਰਾਮ.

ਵਿਧੀ: ਕੀਮੇ ਨੂੰ ਸਾਫ ਕਰ ਕੇ ਹਥੇਲੀ ਨਾਲ ਦਬਾਕੇ ਉਸ ਦਾ ਸਾਰਾ ਪਾਣੀ ਨਿਚੋੜ ਦਉ. ਉੱਪਰ ਦਿੱਤੀ ਸਾਮਗਰੀ ਵਿੱਚ ਤਿਆਰ ਪੇਸਟ, ਲਾਲ ਪਿਸੀ ਮਿਰਚ, ਧਨੀਆ, ਗਰਮ ਮਸਾਲਾ, ਹਲਦੀ, ਨਮਕ ਅਤੇ 2 ਚਮਚ ਤੇਲ ਦਾ ਮੋਯਨ ਪਾ ਕੇ ਮਿਸ਼ਰਣ ਨੂੰ ਇੱਕ ਸਾਰ ਕਰ ਲਉ. ਇਸ ਮਿਸ਼ਰਣ ਨੂੰ ਹੱਥ ਨਾਲ ਚੰਗੀ ਤਰਾਂ ਦਬਾ ਕੇ ਉਸ ਦੇ ਗੋਲੇ ਬਣਾ ਲਉ.

ਗ੍ਰੇਵੀ: ਪ੍ਰੈਸ਼ਰ ਕੁੱਕਰ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਕਾਲੀ ਮਿਰਚ, ਵੱਡੀ ਇਲਾਅਚੀ, ਤੇਜ ਪੱਤੇ, ਲੌਂਗ ਪਾ ਦਉ. ਚੰਗੀ ਤਰ੍ਹਾਂ ਲਾਲ ਹੋ ਜਾਣ ਤੇ ਉਸ ਵਿੱਚ ਬਾਰੀਕ ਕੱਟੇ ਪਿਆਜ ਪਾਉ ਤੇ ਛਾਨਣੀ ਨਾਲ ਢੱਕ ਦਉ.

ਧੀਮੀ ਅੱਗ ਤੇ 10 ਮਿੰਟ ਤੱਕ ਪਕਾਉ. ਵਿੱਚ-ਵਿੱਚ ਹਿਲਾਉਂਦੇ ਰਹੋ. ਦੋ ਚਮਚ ਪਾਣੀ ਪਾਉ ਅਤੇ ਪਿਆਜ ਚੰਗੀ ਤਰਾਂ ਪਕਾਉ ਅਤੇ ਉਸ ਵਿੱਚ ਬਾਕੀ ਸਾਰੇ ਮਸਾਲੇ ਮਿਲਾਕੇ ਫਿਰ ਅੱਧਾ ਕੱਪ ਪਾਣੀ ਪਾ ਕੇ ਹਿਲਾਉ.

ਸਾਰਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੋਂ ਬਾਦ ਉਸ ਵਿੱਚ ਇੱਕ-ਇੱਕ ਕਰ ਕੇ ਸਾਰੇ ਕਬਾਬ ਟਿਕਾ ਦਉ ਅਤੇ ਪੰਜ ਮਿੰਟ ਲਈ ਕੁੱਕਰ ਨੂੰ ਢੱਕ ਦਉ.

ਇੱਕ ਗਲਾਸ ਪਾਣੀ ਗਰਮ ਕਰ ਕੇ ਕੁੱਕਰ ਵਿੱਚ ਪਾਉ ਤੇ ਸੀਟੀ ਲਗਾ ਕੇ ਘੱਟ ਤੋਂ ਘੱਟ 4-5 ਸੀਟੀ ਵੱਜਣ ਤੱਕ ਪੱਕਣ ਦਉ. ਠੰਡਾ ਹੋਣ ਤੋਂ ਬਾਅਦ ਰੋਟੀ ਨਾਲ ਸਰਵ ਕਰੋ.
ਹੋਰ ਵੀ
ਆਲੂ - ਅੰਡੇ ਦੀ ਰਸਦਾਰ ਸਬਜ਼ੀ
ਆਂਧਰਪ੍ਰਦੇਸ਼ ਦੀ ਬਿਰਯਾਨੀ
ਐਗਜ ਪਕੌੜੀ
ਚਿਕਨ ਕੋਰਮਾ
ਬੁਰਾਨੀ ਰਾਯਤਾ
ਯਖਨੀ ਲਖਨਵੀ ਸ਼ੋਰਬਾ