ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਲੂ - ਅੰਡੇ ਦੀ ਰਸਦਾਰ ਸਬਜ਼ੀ
ਸਾਮਗ੍ਰੀ : 3 ਉਬਲੇ ਅੰਡੇ, 2 ਆਲੂ ਉਬਲੇ ਹੋਏ, 4 ਲੌਂਗ, ਕਾਲੀ ਮਿਰਚ 8-10, 1 ਟੁਕੜਾ ਅਦਰਕ, 7 ਕਲੀ ਲਸਣ, 3 ਹਰੀ ਮਿਰਚ, 1/2 ਚਮਚ ਗਰਮ ਮਸਾਲਾ, 1 ਚਮਚ ਧਨੀਆ ਪਾਉਡਰ, ਚੁਟਕੀ ਭਰ ਹਲਦੀ, ਨਮਕ ਸਵਾਦ ਅਨੁਸਾਰ, 1 ਕਟੋਰੀ ਬਾਰੀਕ ਕੱਟਿਆ ਧਨੀਆ, 2 ਕੱਪ ਪਾਣੀ, 3 ਚਮਚ ਤੇਲ।

ਵਿਧੀ : ਅੰਡਿਆਂ ਨੂੰ ਦੋ ਹਿੱਸਿਆਂ ਵਿੱਚ ਕੱਟ ਲਉ। ਆਲੂ ਨੂੰ ਹੱਥ ਨਾਲ ਮਸਲ ਕੇ ਛੋਟੇ-ਛੋਟੇ ਟੁਕੜੇ ਕਰੋ। ਅਦਰਕ-ਲਸਣ, ਹਰੀ ਮਿਰਚ, ਲੌਂਗ, ਕਾਲੀਮਿਰਚ ਮਿਲਾ ਕੇ ਬਾਰੀਕ ਪੀਸ ਲਉ।

ਕੜਾਹੀ ਵਿੱਚ ਤੇਲ ਗਰਮ ਕਰਕੇ 3 ਕਾਲੀ ਮਿਰਚ ਦੇ ਦਾਣੇ ਪਾਉ ਫਿਰ ਬਾਰੀਕ ਕੱਟਿਆ ਧਨੀਆ ਪਾ ਕੇ ਪਕਾਉ। ਹੁਣ ਪਿਸਿਆ ਮਸਾਲਾ ਪਾ ਕੇ ਤੇਲ ਛੁੱਟਣ ਤੱਕ ਤਲ ਕੇ ਸੇਕੋ। ਧਨੀਆ ਪਾਉਡਰ, ਗਰਮ ਮਸਾਲਾ, ਨਮਕ, ਹਲਦੀ ਪਾ ਕੇ ਦੋ ਮਿੰਟ ਤੱਕ ਪੱਕਣ ਦਉ। ਹੁਣ ਪਾਣੀ ਪਾ ਕੇ ਉਬਾਲਾ ਆਉਣ ਤੇ ਅੰਡੇ ਨੂੰ ਜਮਾ ਕੇ ਰੱਖ ਦਉ ਅਤੇ ਦੋ ਮਿੰਟ ਬਾਅਦ ਉਤਾਰ ਲਉ। ਗਰਮਾ-ਗਰਮ ਰੋਟੀ ਦੇ ਨਾਲ ਖਾਉ।

ਚਾਹੋ ਤਾਂ ਇਮਲੀ ਨੂੰ ਗਰਮ ਪਾਣੀ ਵਿੱਚ ਗਲਾ ਕੇ ਗੁੱਦਾ ਕੱਢ ਕੇ ਉੱਪਰ ਤੋਂ ਪਾਉ ਅਤੇ ਉਬਾਲਾ ਆਉਣ ਤੇ ਉਤਾਰ ਲਉ।
ਹੋਰ ਵੀ
ਆਂਧਰਪ੍ਰਦੇਸ਼ ਦੀ ਬਿਰਯਾਨੀ
ਐਗਜ ਪਕੌੜੀ
ਚਿਕਨ ਕੋਰਮਾ
ਬੁਰਾਨੀ ਰਾਯਤਾ
ਯਖਨੀ ਲਖਨਵੀ ਸ਼ੋਰਬਾ
ਡਰਾਈ ਕਬਾਬ