ਸਾਮਗਰੀ : ਇੱਕ ਕਿਲੋ ਬਾਸਮਤੀ ਚਾਵਲ, ਇੱਕ ਕਿਲੋ ਚਿਕਨ, 250 ਗ੍ਰਾਮ ਰਿਫਾਇੰਡ ਤੇਲ, 500 ਗ੍ਰਾਮ ਕੱਟਿਆ ਪਿਆਜ, 500 ਗ੍ਰਾਮ ਕੱਟੇ ਟਮਾਟਰ, ਇੱਕ ਕੱਪ ਦਹੀਂ, 10-15 ਹਰੀ ਮਿਰਚ ਲੰਬੀ ਕੱਟੀ ਹੋਈ, ਪੰਜ-ਪੰਜ ਗ੍ਰਾਮ ਦਾਲਚੀਨੀ, ਇਲਾਇਚੀ ਤੇ ਲੌਂਗ, ਇੱਕ ਵੱਡਾ ਚਮਚ ਲਸਣ-ਅਦਰਕ ਦਾ ਪੇਸਟ, ਦੋ ਲੀਟਰ ਪਾਣੀ, ਨਮਕ ਜਰੂਰਤ ਅਨੁਸਾਰ। ਵਿਧੀ : ਚਾਵਲ ਨੂੰ ਸਾਫ ਕਰਕੇ ਅੱਧੇ ਘੰਟੇ ਲਈ ਪਾਣੀ ਵਿੱਚ ਭਿਉਂ ਦਉ। ਚਿਕਨ ਨੂੰ ਵੱਡੇ-ਵੱਡੇ ਟੁਕੜਿਆਂ ਵਿੱਚ ਕੱਟ ਲਉ। ਹੁਣ ਚਿਕਨ ਦੇ ਟੁਕੜਿਆਂ ਵਿੱਚ ਇੱਕ ਕੱਪ ਦਹੀਂ ਅਤੇ ਅੱਧਾ ਚਮਚ ਨਮਕ ਮਿਲਾ ਕੇ ਥੋੜ੍ਹੀ ਦੇਰ ਲਈ ਰੱਖ ਦਉ। ਜਰੂਰੀ ਮਾਤਰਾ ਵਿੱਚ ਤੇਲ ਗਰਮ ਕਰਕੇ ਪਿਆਜ ਭੁੰਨੋ। ਹੁਣ ਹਰੀ ਮਿਰਚ, ਇਲਾਇਚੀ, ਦਾਲਚੀਨੀ, ਲੌਂਗ ਮਿਲਾਉ ਅਤੇ ਭੁੰਨ ਲਉ। ਪਿਆਜ ਸੁਨਹਿਰੇ ਹੋ ਜਾਣ ਦੇ ਬਾਅਦ ਲਸਣ-ਅਦਰਕ ਦਾ ਪੇਸਟ ਅਤੇ ਟਮਾਟਰ ਪਾ ਕੇ ਸਭ ਨੂੰ ਭੁੰਨੋ।
ਹੁਣ ਚਿਕਨ ਪਾ ਕੇ ਪਕਾਉ। ਚਿਕਨ ਪੱਕਣ ਦੇ ਬਾਅਦ ਚਾਵਲ ਪਾ ਕੇ ਜਰੂਰਤ ਅਨੁਸਾਰ ਪਾਣੀ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਕੇ ਪੱਕਣ ਦਉ। ਹੁਣ ਗਰਮਾ-ਗਰਮ ਬਿਰਯਾਨੀ ਸਰਵ ਕਰੋ।
|