ਸਾਮਗਰੀ : 3 ਉਬਲੇ ਅੰਡੇ, ਤੇਲ ਤਲਣ ਲਈ, 1 ਕੱਪ ਬੇਸਨ, 2 ਚਮਚ ਚਾਵਲ ਦਾ ਆਟਾ, 1/2 ਚਮਚ ਤੇਲ ਮੋਅਨ ਲਈ, 1 ਬਾਰੀਕ ਕੱਟੀ ਹੋਈ ਹਰੀ ਮਿਰਚ, ਥੋੜ੍ਹਾ ਜਿਹਾ ਹਰਾ ਧਨੀਆ, 1 ਚਮਚ ਲਾਲ ਮਿਰਚ ਪਾਉਡਰ, 1/4 ਚਮਚ ਹਲਦੀ ਪਾਉਡਰ, ਨਮਕ ਸਵਾਦ ਅਨੁਸਾਰ।
ਵਿਧੀ : ਉਬਲੇ ਅੰਡਿਆਂ ਨੂੰ ਵਿਚਕਾਰ ਤੋਂ ਅੱਧੇ ਕੱਟ ਲਉ। ਹੁਣ ਉਪਰੋਕਤ ਦਿੱਤੀ ਗਈ ਸਾਰੀ ਸਾਮਗਰੀ ਨੂੰ ਮਿਕਸ ਕਰਕੇ ਜਰੂਰਤ ਅਨੁਸਾਰ ਪਾਣੀ ਮਿਲਾ ਕੇ ਗਾੜਾ ਘੋਲ ਬਣਾ ਲਉ।
ਘੋਲ ਵਿੱਚ ਅੰਡੇ ਦੇ ਟੁਕੜਿਆਂ ਨੂੰ ਡੁਬੋ ਕੇ ਚੰਗੀ ਤਰ੍ਹਾਂ ਪੈਕ ਕਰ ਲਉ ਅਤੇ ਕੜ੍ਹਾਈ ਵਿੱਚ ਪਾ ਕੇ ਸੁਨਹਿਰਾ ਹੋਣ ਤੱਕ ਤਲੋ। ਤਿਆਰ ਪਕੌੜਿਆਂ ਨੂੰ ਹਰੀ ਚਟਨੀ ਜਾਂ ਟਮਾਟਰ ਸਾਸ ਦੇ ਨਾਲ ਗਰਮਾ-ਗਰਮ ਪਰੋਸੋ।
|