ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਿਕਨ ਕੋਰਮਾ
ਸਾਮਗਰੀ : 500 ਗ੍ਰਾਮ ਚਿਕਨ, 200 ਗ੍ਰਾਮ ਘਿਉ, 200 ਗ੍ਰਾਮ ਦਹੀਂ, 200 ਗ੍ਰਾਮ ਪਿਆਜ, 100 ਗ੍ਰਾਮ ਅਦਰਕ, 1/2 ਕਟੋਰੀ ਸਾਬੁਤ ਗਰਮ ਮਸਾਲਾ, 3/4 ਛੋਟਾ ਚਮਚ ਨਮਕ, 2 ਛੋਟੇ ਚਮਚ ਪਿਸੀ ਹੋਈ ਲਾਲ ਮਿਰਚ, 3 ਛੋਟੇ ਚਮਚ ਧਨੀਆ ਪਾਉਡਰ, 4-5 ਤੇਜਪੱਤੇ।

ਵਿਧੀ : ਇੱਕ ਮੱਧਮ ਆਕਾਰ ਦੇ ਪਿਆਜ ਨੂੰ ਕੱਟ ਕੇ ਗਰਮ ਘਿਉ ਵਿੱਚ ਗੁਲਾਬੀ ਹੋਣ ਤੱਕ ਪਕਾ ਲਉ। ਉਸ ਵਿੱਚ ਧੋਤੇ ਹੋਏ ਚਿਕਨ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਭੁੰਨ ਲਉ। ਹੁਣ ਇਹਨਾਂ ਟੁਕੜਿਆਂ ਨੂੰ ਘਿਉ ਵਿੱਚੋਂ ਕੱਢ ਲਉ। ਬਾਕੀ ਬਚੇ ਪਿਆਜ, ਅਦਰਕ, ਮਿਰਚ ਤੇ ਧਨੀਆ ਪਾਉਡਰ ਨੂੰ ਮਿਲਾ ਕੇ ਪੀਸ ਲਉ।
ਗਰਮ ਘਿਉ ਵਿੱਚ ਤੇਜਪੱਤੇ ਤੇ ਸਾਬੁਤ ਗਰਮ ਮਸਾਲਾ ਪਾ ਕੇ ਹਿਲਾਉ। ਪੀਸਿਆ ਪਿਆਜ ਮਿਸ਼ਰਣ ਪਾ ਕੇ ਭੁੰਨੋ। ਭੁੰਨੇ ਪਿਆਜ ਵਿੱਚ ਦਹੀਂ ਨੂੰ ਇੱਕ ਦਮ ਖੁਸ਼ਕ ਕਰ ਲਉ। ਇਸ ਵਿੱਚ ਭੁੰਨਿਆ ਚਿਕਨ ਤੇ ਨਮਕ ਪਾ ਕੇ ਮਿਲਾਉ।
1 1/2 ਤੋਂ 2 ਪਿਆਲੇ ਪਾਣੀ ਪਾ ਕੇ ਢੱਕਣ ਬੰਦ ਕਰਨ ਦੇ 10 ਮਿੰਟ ਤੱਕ ਕੁੱਕਰ ਵਿੱਚ ਪਕਾਉ। ਗਰਮ-ਗਰਮ ਚਿਕਨ ਪਰੋਸੋ।
ਹੋਰ ਵੀ
ਬੁਰਾਨੀ ਰਾਯਤਾ
ਯਖਨੀ ਲਖਨਵੀ ਸ਼ੋਰਬਾ
ਡਰਾਈ ਕਬਾਬ
ਚਿਕਨ ਸੂਪ
ਮਸਾਲੇਦਾਰ ਚਿਕਨ ਬਿਰਯਾਨੀ
ਏਗਜ ਬੇਕਨ ਸਲਾਦ