ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਡਰਾਈ ਕਬਾਬ
ਸਾਮਗ੍ਰੀ: ਕੀਮਾ 250 ਗ੍ਰਾਮ, ਅਦਰਕ-ਲਸਣ ਪੇਸਟ 1 ਚਮਚ, ਹਰੀ ਮਿਰਚ 7 ਪਿਸੀ ਹੋਈ, ਕਾਲੀ ਮਿਰਚ 1 ਚਮਚ ਪਿਸੀ ਹੋਈ, 1/2 ਚਮਚ ਗਰਮ ਮਸਾਲਾ, 1 ਪਿਆਜ ਬਾਰੀਕ ਕੱਟਿਆ ਹੋਇਆ, ਧਨੀਆ ਪਾਉਡਰ 1 ਚਮਚ, ਹਲਦੀ ਚੁਟਕੀਭਰ, 1 ਅੰਡਾ, 1 ਡੰਡੀ ਪੁਦੀਨਾ, 2 ਵੱਡੇ ਚਮਚ ਤੇਲ, ਨਮਕ ਸਵਾਦਾਨੁਸਾਰ.

ਵਿਧੀ: ਕੀਮਾ ਸਾਫ ਕਰ ਕੇ ਹਥੇਲੀ ਨਾਲ ਦਬਾ ਕੇ ਚੰਗੀ ਤਰ੍ਹਾਂ ਨਿਚੋੜ ਲਉ. ਅਦਰਕ, ਲਸਣ, ਹਰੀ ਮਿਰਚ, ਪੁਦੀਨਾ, ਧਨੀਆ, ਹਲਦੀ, ਕਾਲੀ ਮਿਰਚ ਪੀਸ ਕੇ ਪਾ ਦਉ ਅਤੇ ਅੰਡਾ ਕੀਮੇ ਵਿੱਚ ਮਿਲਾ ਦਉ ਤੇ ਬਾਕੀ ਬਚੇ ਮਸਾਲੇ ਵੀ ਮਿਲਾ ਲਉ. 2 ਚਮਚ ਤੇਲ ਪਾ ਕੇ ਮਿਕਸ ਕਰ ਲਉ.

ਉਪਰੋਕਤ ਮਿਸ਼ਰਣ ਦੇ ਛੋਟੇ-ਛੋਟੇ ਗੋਲੇ ਬਣਾ ਕੇ ਰੱਖ ਲਉ. ਨਾਨਸਟਿਕ ਪੈਨ ਵਿੱਚ 1 ਚਮਚ ਤੇਲ ਲਗਾਕੇ ਸਾਰੇ ਕਬਾਬ ਜਮਾ ਕਰ ਕੇ ਢੱਕ ਕੇ ਰੱਖ ਦਉ.

ਧੀਮੀ ਅੱਗ ਤੇ ਕਰੀਬ 20 ਮਿੰਟ ਤੱਕ ਪਕਾ ਲਉ. ਉਸ ਤੋਂ ਬਾਦ ਤੇਜ ਅੱਗ ਕਰ ਕੇ ਉਸਦਾ ਪੂਰਾ ਪਾਣੀ ਸੁਕਾ ਲਉ ਅਤੇ ਹਰੀ ਚਟਨੀ ਤੇ ਸਲਾਦ ਨਾਲ ਗਰਮਾ-ਗਰਮ ਪਰੋਸੋ.
ਨੋਟ: ਇਸ ਵਿੱਚ ਪਾਣੀ ਉੱਪਰ ਦੀ ਨਾ ਪਾਉ. ਉਸ ਦੇ ਵਿਚੋਂ ਹੀ ਪਾਣੀ ਨਿਕਲੇਗਾ ਉਸ ਨੂੰ ਚੰਗੀ ਤਰ੍ਹਾਂ ਸੁਕਾ ਲਉ.
ਹੋਰ ਵੀ
ਚਿਕਨ ਸੂਪ
ਮਸਾਲੇਦਾਰ ਚਿਕਨ ਬਿਰਯਾਨੀ
ਏਗਜ ਬੇਕਨ ਸਲਾਦ
ਗੋਸ਼ਤ ਵਿਦ ਪਪੈਯਾ
ਮਸ਼ਰੂਮ ਟੇਸਟੀ ਬਿਰਿਆਨੀ
ਚਾਇਨੀਜ ਪੁਲਾਵ