ਸਾਮਗ੍ਰੀ:- 200 ਗ੍ਰਾਮ ਚਿਕਨ, ਅਦਰਕ ਪਾਉ ਟੁਕੜਾ, ਲਸਣ 2-3 ਕਲੀ, ਕਾਲੀ ਮਿਰਚ,ਕਾਰਨਫਲੋਰ 3 ਚਮਚ, ਇਕ ਅੰਡਾ, ਸਿਰਕਾ ਪਾਉ ਚਮਚ, ਚਿਲੀ ਸਾਸ, ਨਮਕ ਇੱਛਾ ਅਨੁਸਾਰ.
ਵਿਧੀ:- ਸਭ ਤੋਂ ਪਹਿਲਾਂ ਅਦਰਕ-ਲਸਣ ਦਾ ਪੇਸਟ ਬਣਾ ਲਉ. ਪ੍ਰੇਸ਼ਰ ਕੁਕੱਰ ਵਿੱਚ ਚਿਕਨ ਅਤੇ ਪੇਸਟ ਪਾ ਦਉ. ਉਸ ਵਿੱਚ ਕਾਲੀ ਮਿਰਚ ਵੀ ਮਿਲਾ ਦਉ. ਇਸਨੂੰ 15-20 ਮਿੰਟ ਤਕ ਪਕਾਉ. ਬਾਦ ਵਿੱਚ ਸਾਰੀ ਹੱਡੀਆਂ ਨਿਕਾਲ ਦਉ .
ਉਬਲੇ ਚਿਕਨ ਦਾ ਪਾਣੀ ਧੀਮੀ ਅੱਗ ਤੇ ਰੱਖ ਕੇ ਕਾਰਨਫਲੋਰ ਘੋਲ ਕੇ ਉਸ ਵਿੱਚ ਪਾ ਦਉ. ਥੋੜਾ ਗਾੜਾ ਹੋਣ ਤੇ ਉੱਪਰੀ ਸਾਮਗ੍ਰੀ ਪਾ ਦਉ. ਚਿਕਨ ਦੇ ਛੋਟੇ-ਛੋਟੇ ਪੀਸ ਕਰ ਕੇ ਪਾ ਦਉ. ਇਕੱ ਅੰਡਾ ਫੋੜ ਕੇ ਪਾ ਦਉ ਅਤੇ 15 ਮਿੰਟ ਤਕ ਪਕਾਉ. ਗੈਸ ਬੰਦ ਕਰ ਕੇ ਇਸ ਵਿੱਚ ਸਿਰਕਾ ਅਤੇ ਚਿਲੀ ਸਾਸ ਪਾ ਕੇ ਸਰਵ ਕਰੋ.
|