ਸਾਮਗ੍ਰੀ: ਇੱਕ ਕਿਲੋ ਚਿਕਨ, ਇੱਕ ਕਿਲੋ ਬਾਸਮਤੀ ਚਾਵਲ, 250 ਗ੍ਰਾਮ ਰਿਫਾਇੰਡ ਤੇਲ, 500 ਗ੍ਰਾਮ ਕੱਟਿਆ ਪਿਆਜ,500 ਗ੍ਰਾਮ ਕਟੇ ਟਮਾਟਰ, ਇੱਕ ਕੱਪ ਦਹੀਂ, 10-15 ਹਰੀ ਮਿਰਚ ਲੰਬੀ ਕਟੀ ਹੋਈ, 5-5 ਗ੍ਰਾਮ ਦਾਲਚੀਨੀ, ਇਲਾਅਚੀ ਅਤੇ ਲੌਂਗ, ਇੱਕ ਵੱਡਾ ਚਮਚ ਲਸਣ-ਅਦਰਕ ਦਾ ਪੇਸਟ, ਦੋ ਲੀਟਰ ਪਾਣੀ, ਨਮਕ ਸਵਾਦਾਨੁਸਾਰ.
ਵਿਧੀ: ਸਭ ਤੋਂ ਪਹਿਲਾ ਚਾਵਲ ਨੂੰ ਸਾਫ ਕਰਕੇ ਅੱਧੇ ਘੰਟੇ ਲਈ ਪਾਣੀ ਵਿੱਚ ਭਿਉਂ ਦਉ. ਚਿਕਨ ਨੂੰ ਵੱਡੇ-ਵੱਡੇ ਟੁਕੜੇ ਵਿੱਚ ਕੱਟ ਲਉ. ਜਰੂਰੀ ਮਾਤਰਾ ਵਿੱਚ ਤੇਲ ਗਰਮ ਕਰਕੇ ਪਿਆਜ ਭੁੰਨ ਲਉ. ਹੁਣ ਹਰੀ ਮਿਰਚ, ਇਲਾਅਚੀ, ਦਾਲਚੀਨੀ, ਲੌਂਗ ਮਿਲਾਉ ਅਤੇ ਭੁੰਨ ਲਉ.
ਪਿਆਜ ਸੁਨਹਰੇ ਹੋ ਜਾਣ ਤੋਂ ਬਾਦ ਲਸਣ-ਅਦਰਕ ਦਾ ਪੇਸਟ ਅਤੇ ਟਮਾਟਰ ਪਾ ਕੇ ਸਭ ਨੂੰ ਭੁੰਨ ਲਉ. ਚਿਕਨ ਦੇ ਟੁਕੜੇ, ਦਹੀਂ, ਨਮਕ ਪਾਉ. ਚਿਕਨ ਨੂੰ ਪੱਕਣ ਦਉ.ਹੁਣ ਚਾਵਲ ਅਤੇ ਜਰੂਰਤ ਅਨੁਸਾਰ ਕਰੀਬ ਦੋ ਲੀਟਰ ਪਾਣੀ ਪਾਉ ਅਤੇ ਪੱਕਣ ਦਉ. ਹੁਣ ਚੰਗੀ ਤਰ੍ਹਾਂ ਮਿਲਾਕੇ ਢੱਕਣ ਬੰਦ ਕਰਕੇ ਚਾਵਲ ਨੂੰ ਪੱਕਣ ਦਉ.
|