ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੋਸ਼ਤ ਵਿਦ ਪਪੈਯਾ
ਸਮਗਰੀ : 250 ਗ੍ਰਾਮ ਬਿਨਾ ਹੱਡੀ ਦਾ ਮਟਨ, ਛੋਟੇ ਅਕਾਰ ਦਾ ਕੱਚਾ ਪਪੀਤਾ, 50 ਗ੍ਰਾਮ ਆਲੂ, ਅੱਧਾ ਚੱਮਚ ਬਰੀਕ ਕਟੀ ਹੋਈ ਲੱਸਣ, ਅੱਧਾ ਚੱਮਚ ਹਰੀ ਮਿਰਚ ਦਾ ਪੇਸਟ, ਚੌਥਾਈ ਚੱਮਚ ਲਾਲ ਮਿਰਚ ਦਾ ਪਾਉਡਰ, ਚੌਥਾਈ ਚੱਮਚ ਗਰਮ ਮਸਾਲਾ, ਅੱਧਾ ਚੱਮਚ ਧਨੀਆ ਪਾਉਡਰ,

ਇੱਕ ਚੁਟਕੀ ਹਲਦੀ ਪਾਉਡਰ, 50 ਗ੍ਰਾਮ ਤੇਲ, 5 ਮਿਲਿ. ਸਿਰਕਾ, ਇੱਕ ਸ਼ੀਟ ਜਿਲੇਟਿਨ ਪੇਪਰ, ਚਿਕਨਾਈ ਦੇ ਲਈ ਥੋੜਾ ਜਿਹਾ ਤੇਲ, ਇੱਕ ਅੰਡਾ ਫੇਂਟਿਆਂ ਹੋਇਆ, 50 ਗ੍ਰਾਮ ਕਟੇ ਹੋਏ ਟਮਾਟਰ ਅਤੇ ਨਮਕ ਸਵਾਦ ਅਨੁਸਾਰ.

ਵਿਧੀ : ਕੱਚੇ ਪਪੀਤੇ ਦਾ ਦੁੱਧ ਕੱਢ ਕੇ ਇੱਕ ਪਾਸੇ ਰਖ ਦਿਉ. ਮਟਨ ਨੂੰ ਇਸ ਦੁੱਧ ਵਿੱਚ ਚੰਗੀ ਤਰ੍ਹਾਂ ਮਿਲਾ ਲਉ. ਆਲੂ, ਲੱਸਣ, ਹਰੀ ਅਤੇ ਲਾਲ ਮਿਰਚ, ਗਰਮ ਮਸਾਲਾ, ਧਨੀਆ ਅਤੇ ਹਲਦੀ ਪਾਉਡਰ, ਤੇਲ ਅਤੇ ਸਿਰਕਾ

ਇਸ ਵਿੱਚ ਮਿਲਾਉ ਅਤੇ ਕੁੱਝ ਦੇਰ ਦੇ ਲਈ ਰੱਖ ਦਿਉ. ਦੋ ਜੈਲੀ ਦੇ ਸਾਂਚੇ ਲਉ ਅਤੇ ਇਸ ਵਿੱਚ ਜਿਲੇਟਿਨ ਪੇਪਰ ਲਗਾਉ. ਪੇਪਰ ਤੇ ਥੋੜਾ ਜਿਹਾ ਤੇਲ ਲਗਾ ਦਿਉ.


ਮਸਾਲਾ ਲਗੇ ਹੋਏ ਮਟਨ ਵਿੱਚ ਫੇਂਟੇ ਹੋਏ ਅੰਡੇ ਦਾ ਅੱਧਾ ਭਾਗ ਮਿਲਾਉ. ਹੁਣ ਦੋਵੇਂ ਸਾਂਚਿਆ ਵਿੱਚ ਮਟਨ ਨੂੰ ਵੰਡ ਕੇ ਭਰ ਦਿਉ. ਇਸ ਤੇ ਟਮਾਟਰ ਦੇ ਦੋ ਟੁਕੜੇ ਰੱਖੋ ਅਤੇ ਫੇਂਟੇ ਹੋਏ ਅੰਡੇ ਦਾ ਅੱਧਾ ਭਾਗ ਪਾਉ.


ਇਨ੍ਹਾਂ ਸਾਂਚਿਆਂ ਨੂੰ ਓਵਨ ਵਿੱਚ ਰੱਖੋ. ਪਕਣ ਤਕ ਇਸ ਨੂੰ ਰੱਖਾ ਰਹਿਣ ਦਿਉ. ਜਦੋਂ ਉੱਤੇ ਰੱਖੇ ਅੰਡੇ ਦਾ ਮੇਲ ਵੀ ਪਕ ਜਾਵੇ ਤੇ ਜਿਲੇਟਿਨ ਪੇਪਰ ਦੇ ਨਾਲ ਹੀ ਸਰਵਿੰਗ ਡਿਸ਼ ਵਿੱਚ ਪਾਉ ਅਤੇ ਗਰਮਾਗਰਮ ਜਾਇਕਾ ਲਉ.
ਹੋਰ ਵੀ
ਮਸ਼ਰੂਮ ਟੇਸਟੀ ਬਿਰਿਆਨੀ
ਚਾਇਨੀਜ ਪੁਲਾਵ
ਸੈਂਬ੍ਰੇਰੋ ਮਟਨ ਸਟ੍ਰਿਪਸ
ਮਿਕਸ ਮਟਨ ਆਲੂ
ਸ਼ਾਮੀ ਲਾਜਵਾਬ
ਚਿਕਨ ਤਿੱਖਾ