ਸਮਗਰੀ - ਮਸ਼ਰੂਮ, ਦੋ ਪਿਆਜ, ਦੋ ਹਰੀ ਮਿਰਚ, ਦੋ ਵੱਡੇ ਕਪ ਚੌਲ, ਦਹੀ, ਧਨੀਆ ਪੱਤੀ, ਮਸਾਲਾ ਪਾਉਡਰ, ਨਮਕ.
ਵਿਧੀ - ਮਸ਼ਰੂਮ ਨੂੰ ਟੁਕੜਿਆਂ ਵਿੱਚ ਕੱਟ ਲਉ ਅਤੇ ਇੰਨਾਂ ਨੂੰ ਦਹੀ ਵਿੱਚ ਨਮਕ ਅਤੇ ਮਸਾਲਾ ਮਿਲਾ ਕੇ ਅੱਧਾ ਘੰਟਾ ਡੁਬੋ ਕੇ ਰੱਖੋ. ਚੌਲ ਪਕਾਉ, ਪਿਆਜ ਨੂੰ ਲੰਬੇ ਪਤਲੇ ਟੁਕੜਿਆਂ ਵਿੱਚ ਕੱਟੋ.
ਇੱਕ ਭਾਂਡੇ ਵਿੱਚ ਤੇਲ ਗਰਮ ਕਰੋ, ਹਰੀ ਮਿਰਚ ਪਾਉ ਥੋੜਾ ਤਲ ਜਾਣ ਤੋਂ ਬਾਅਦ, ਕੱਟੇ ਪਿਆਜ ਅਤੇ ਮਸਾਲਾ ਅਤੇ ਨਮਕ ਪਾਉ. ਜਦੋਂ ਉਹ ਗਹਰੇ ਭੂਰੇ ਰੰਗ ਦੇ ਹੋ ਜਾਣ ਤੇ ਕੱਢ ਲਉ. ਡੁੱਬੇ ਹੋਏ ਮਸ਼ਰੂਮ ਨੂੰ ਇਸੇ ਭਾਂਡੇ ਵਿੱਚ ਪਾਉ ਅਤੇ ਉਸ ਸਮੇਂ ਤਕ ਪਕਾਉ ਜਿਸ ਸਮੇਂ ਤਕ ਸਾਰਾ ਦਹੀ ਗ੍ਰੇਵੀ ਵਿੱਚ ਨਾ ਬਦਲ ਜਾਵੇ.
ਇੱਕ ਵੱਡੇ ਭਾਂਡੇ ਵਿੱਚ ਚੌਲ, ਮਸ਼ਰੂਮ ਅਤੇ ਪਿਆਜ, ਨਮਕ ਅਤੇ ਮਸਾਲਾ ਮਿਲਾਉ. ਕਟਿਆ ਹੋਇਆ ਧਨੀਆ ਮਿਲਾਉ. ਇਸ ਨੂੰ ਰਾਇਤੇ ਜਾਂ ਕਿਸੇ ਵੀ ਸਬਜੀ ਦੇ ਨਾਲ ਪਰੋਸਿਆ ਜਾ ਸਕਦਾ ਹੈ.
|