ਸਮਗਰੀ : ਅੱਧਾ ਕਿਲੋ ਬਿਨਾ ਹੱਡੀ ਦਾ ਮਟਨ, 100 ਗ੍ਰਾਮ ਚਨਾ ਦਾਲ, 100 ਗ੍ਰਾਮ ਭੁੰਨੇ ਹੋਏ ਪਿਆਜ, 25 ਗ੍ਰਾਮ ਲੱਸਣ, 5-5 ਗ੍ਰਾਮ ਬਾਰੀਕ ਕਟਿਆ ਹਰਾ ਧਨੀਆ ਅਤੇ ਪੁਦੀਨਾ, 1 ਚੱਮਚ ਲਾਲ ਮਿਰਚ, 1/4 ਚੱਮਚ ਹਲਦੀ, 3 ਗ੍ਰਾਮ ਲੌਂਗ, ਇਲਾਇਚੀ, ਅਤੇ ਦਾਲਚੀਨੀ, 2 ਅੰਡੇ ਅੱਧਾ ਨਿੰਬੂ, ਨਮਕ ਸਵਾਦ ਅਨੁਸਾਰ.
ਵਿਧੀ : ਚਨਾ ਦਾਲ, ਮਟਨ, ਲਾਲ ਮਿਰਚ, ਹਲਦੀ, ਸਾਬਤ ਗਰਮ ਮਸਾਲਿਆਂ ਨੂੰ ਇੱਕ ਨਾਲ ਉਬਾਲ ਲਉ. ਸੁੱਕ ਜਾਣ ਤਕ ਪਕਾਉ, ਹੁਣ ਇੰਨਾਂ ਨੂੰ ਪੀਸ ਕੇ ਪੇਸਟ ਬਣਾ ਲਉ.
ਅੰਡੇ, ਨਮਕ ਅਤੇ ਨਿੰਬੂ ਦਾ ਰਸ ਕੱਢ ਕੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ. ਢਾਈ ਇੰਚ ਦੇ ਕਟਲੇਟ ਬਣਾਉ ਅਤੇ ਗਰਮ ਤਲ ਲਉ. ਪਿਆਜ ਦੇ ਛੱਲਿਆਂ ਨਾਲ ਸਜਾ ਕੇ ਪੁਦੀਨੇ ਦੀ ਚਟਨੀ ਨਾਲ ਸਰਵ ਕਰੋ.
|