ਸਮਗਰੀ : 150 ਗ੍ਰਾਮ ਕੀਮਾ, 1 ਪਿਆਜ ਕਟਿਆ ਹੋਇਆ, 1 ਲੱਸਣ, 1 ਚੱਮਚ ਜੀਰਾ ਪਾਉਡਰ, 2 ਚੱਮਚ ਸਫੇਦ ਵਿਨੇਗਰ, 2 ਚੱਮਚ ਰੇਡ ਵਾਈਨ, ਨਮਕ ਅਤੇ ਕਾਲੀ ਮਿਰਚ ਸਵਾਦ ਅਨੁਸਾਰ, 2 ਚੱਮਚ ਪਾਰਸਲੇ, 1 ਅੰਡਾ, 15 ਗ੍ਰਾਮ ਬ੍ਰੇਡ ਕ੍ਰਮਸ, 4 ਚੱਮਚ ਆਲਿਵ ਆਇਲ. ਲੱਸਣ ਦੀ ਜੈਮ ਲਈ ਸਮਗਰੀ : 50 ਗ੍ਰਾਮ ਲੱਸਣ, 40 ਗ੍ਰਾਮ ਸ਼ੱਕਰ, 100 ਮਿਲਿ. ਪਾਣੀ ਲੱਸਨ ਦੀ ਜੈਮ ਬਣਾਉਣ ਦੀ ਵਿਧੀ : ਲੱਸਨ ਨੂੰ ਪਾਣੀ ਵਿੱਚ ਪਾ ਕੇ ਉਬਾਲੋ, ਪਕ ਜਾਣ ਦੇ ਬਾਅਦ ਪਾਣੀ ਵਿੱਚੋਂ ਕੱਢ ਦਿਉ, ਸ਼ੱਕਰ ਵਿੱਚ ਥੋੜਾ ਜਿਹਾ ਪਾਣੀ ਪਾਉ ਅਤੇ ਪਿਘਲਾਉ ਅਤੇ ਉਸ ਵਿੱਚ ਉਬਲਿਆ ਹੋਇਆ ਲੱਸਣ ਪਾ ਕੇ ਫੇਰ ਉਬਾਲੋ, ਜਰੂਰਤ ਪੈਣ ਤੇ ਥੋੜਾ ਪਾਣੀ ਹੋਰ ਪਾ ਸਕਦੇ ਹੋ. ਠੰਡਾ ਹੋਣ ਦੇ ਬਾਅਦ ਜਾਰ ਵਿੱਚ ਭਰ ਕੇ ਰੱਖ ਦਿਉ ਇਹ ਲੱਸਣ ਦਾ ਜੈਮ 8-10 ਦਿਨ ਤਕ ਖਰਾਬ ਨਹੀਂ ਹੁੰਦਾ ਹੈ.
ਵਿਧੀ : ਕੀਮੇ ਨੂੰ ਧੋ ਕੇ-ਸਾਫ ਕਰਕੇ ਪਾਣੀ ਨਿਤਾਰ ਕੇ ਸਾਰੀ ਸਮਗਰੀ ਮਿਲਾ ਕੇ ਇੱਕ ਘੰਟੇ ਦੇ ਲਈ ਰੱਖ ਦਿਉ. ਉਸ ਦੇ ਬਾਦ ਗੋਲੇ ਬਣਾਉ, ਪੈਨ ਵਿੱਚ ਆਲਿਵ ਆਇਲ ਪਾ ਕੇ ਜਮਾ ਕਰਕੇ ਰੱਖ ਦਿਉ. ਘੱਟ ਸੇਕ ਤੇ ਪਕਾਉ, ਉੱਤੇ ਲੱਸਣ ਦਾ ਜੈਮ ਪਾ ਕੇ ਗਰਮਾ ਗਰਮ ਪਰੋਸੋ.
|