ਸਮਗਰੀ- 500 ਗ੍ਰਾਮ ਮਟਨ ਬਾਰੀਕ ਕਟਿਆ ਹੋਇਆ, 250 ਗ੍ਰਾਮ ਆਲੂ, 2 ਪਿਆਜ, 2 ਟਮਾਟਰ ਅਦਰਕ ਲੱਸਣ ਪੇਸਟ 2 ਚੱਮਚ, 2 ਤੇਜਪੱਤੇ, 3 ਵੱਡੀ ਇਲਾਇਚੀ, 3 ਛੋਟੀ ਇਲਾਇਚੀ, 1 ਪੀਸੀ ਦਾਲਚੀਨੀ, 3 ਲੌਂਗ 1 ਚੱਮਚ ਜੀਰਾ ਪਾਉਡਰ, 1/4 ਚੱਮਚ ਗਰਮ ਮਸਾਲਾ, 1 ਚੱਮਚ ਲਾਲ ਮਿਰਚ, ਨਮਕ ਸਵਾਦ ਅਨੁਸਾਰ, 2 ਵੱਡੇ ਚੱਮਚ ਤੇਲ.
ਵਿਧੀ - ਆਲੂ ਨੂੰ ਕੱਟ ਕੇ ਨਮਕ ਲਗਾ ਕੇ ਅੱਧੇ ਘੰਟੇ ਤੱਕ ਰੱਖ ਦਿਉ. ਹੁਣ ਆਲੂ ਨੂੰ ਧੋ ਕੇ ਸਾਫ ਕਰ ਲਉ ਅਤੇ ਤੇਲ ਗਰਮ ਕਰਕੇ ਆਲੂਆਂ ਨੂੰ ਸੁਨਹਿਰਾ ਹੋਣ ਤਕ ਤਲ ਲਉ. ਇਸ ਤੋਂ ਬਾਅਦ ਸਾਰੇ ਮਸਾਲੇ ਇੱਕ ਕਟੋਰੀ ਵਿੱਚ ਲੈ ਕੇ ਗਾੜ੍ਹਾ ਘੋਲ ਲਉ.
ਇੱਕ ਦੂਜੇ ਭਾਂਡੇ ਵਿੱਚ ਤੇਲ ਗਰਮ ਕਰਕੇ ਤੇਜਪੱਤਾ ਪਾ ਕੇ ਪਿਆਜ-ਟਮਾਟਰ ਇਲਾਇਚੀ ਦਾਣੇ ਅਤੇ ਦਾਲਚੀਨੀ ਪਾ ਕੇ ਤਲ ਲਉ. ਲੌਂਗ ਪਾ ਕੇ 5-7 ਮਿਨਟ ਤਕ ਪਕਾਉ ਅਤੇ ਮਟਨ ਪਾ ਦਿਉ. ਪਾਣੀ ਪਾ ਕੇ ਚੰਗੀ ਤਰ੍ਹਾਂ ਪਕਾ ਲਉ.
ਮਟਨ ਪਕਣ ਦੇ ਬਾਅਦ ਤਲੇ ਆਲੂਆਂ ਨੂੰ ਉਸ ਵਿੱਚ ਪਾ ਦਿਉ. ਇਕ-ਦੋ ਉਬਾਲੇ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਉ. ਤਿਆਰ ਮਟਨ-ਆਲੂ ਦੀ ਸਬਜੀ ਨੂੰ ਗਰਮਾ ਗਰਮ ਰੋਟੀ ਦੇ ਨਾਲ ਪਰੋਸੋ.
|