ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਟਰ ਵਿਦ ਚਿਕਨ ਕਰੀ
ਸਮਗਰੀ - 250 ਗ੍ਰਾਮ ਚਿਕਨ, 100 ਗ੍ਰਾਮ ਮਟਰ ਦਾਣੇ, 1 ਚੱਮਚ, ਤੰਦੂਰੀ ਮਸਾਲਾ, 1/2 ਚੱਮਚ ਹਲਦੀ, 1 ਚੱਮਚ ਜੀਰਾ ਪਾਉਡਰ, 1 ਚੱਮਚ ਲਾਲ ਮਿਰਚ ਪਾਉਡਰ, 1 ਚੱਮਚ ਧਨਿਆ ਪਾਉਡਰ, ਤੇਲ, 4-5 ਤੇਜਪੱਤੇ, ਜੀਰਾ 4-5 ਖੜੀ ਲਾਲ ਮਿਰਚ, ਹਰਾ ਧਨੀਆ, ਅਦਰਕ-ਲੱਸਣ ਪੇਸਟ, ਨਮਕ ਸਵਾਦ ਅਨੁਸਾਰ.


ਵਿਧੀ- ਸਭ ਤੋਂ ਪਹਿਲੇ ਇੱਕ ਮਰਤਬਾਨ ਵਿੱਚ ਥੋੜਾ ਜਿਹਾ ਤੇਲ ਗਰਮ ਕਰਕੇ ਮਟਰ ਨੂੰ ਫ੍ਰਾਈ ਕਰਕੇ ਵੱਖ ਰਖ ਲਉ. ਉਸ ਤੋਂ ਬਾਅਦ ਕੁਕਰ ਵਿੱਚ ਤੇਲ ਗਰਮ ਕਰੋ. ਜੀਰਾ ਤੇਜਪੱਤਾ ਅਤੇ ਖੜੀ ਲਾਲ ਮਿਰਚ ਦਾ ਤੜਕਾ ਲਾ ਕੇ ਬਾਰੀਕ ਕਟੇ ਹੋਏ ਪਿਆਜ ਪਾ ਦਿਉ. ਨਾਲ ਹੀ ਅਦਰਕ-ਲੱਸਣ ਪੇਸਟ ਵੀ ਪਾ ਦਿਉ. ਚੰਗੀ ਤਰ੍ਹਾਂ ਮਿਲਾ ਕੇ ਲਾਲ ਮਿਰਚ, ਹਲਦੀ, ਤੰਦੂਰੀ ਮਸਾਲਾ ਪਾ ਦਿਉ. ਮਸਾਲੇ ਨੂੰ ਤੇਲ ਛੱਡਣ ਤਕ ਤਲੋ.


ਹੁਣ ਇਸ ਵਿੱਚ ਚਿਕਨ ਪਾ ਦਿਉ ਅਤੇ ਜਰੂਰਤ ਮੁਤਾਬਿਕ ਪਾਣੀ ਵੀ ਪਾ ਦਿਉ. ਇੱਕ ਉਬਾਲ ਆਉਣ ਤੋਂ ਬਾਅਦ ਨਮਕ ਪਾਉ. ਹੁਣ ਫ੍ਰਾਈ ਕੀਤੇ ਮਟਰ ਚਿਕਨ ਵਿੱਚ ਪਾ ਕੇ ਕੁਕਰ ਬੰਦ ਕਰ ਦਿਉ. 10-15 ਮਿਨਟ ਘੱਟ ਸੇਕ ਤੇ ਪਕਾਉਣ ਤੋਂ ਬਾਅਦ ਤਿੰਨ ਸੀਟਿਆਂ ਲੈ ਕੇ ਗੈਸ ਬੰਦ ਕਰ ਦਿਉ. ਠੰਡਾ ਹੋਣ ਤੋਂ ਬਾਅਦ ਹਰਾ ਧਨੀਆ ਪਾ ਕੇ ਰੋਟੀ ਜਾਂ ਚੌਲ ਦੇ ਨਾਲ ਪਰੋਸੋ.
ਹੋਰ ਵੀ
ਗੋਸ਼ਤ ਦੋ ਪਿਆਜਾ
ਮੁਗਲਈ ਚਿਕਨ
ਸ਼ਰਾਬੀ-ਕਬਾਬੀ ਟਿੱਕਾ
ਚਿਕਨ ਵਿੰਗਸ
ਚਿਕਨ ਤਿੱਖਾ
ਬਿਰਿਆਨੀ