ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਾਂਸਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੋਸ਼ਤ ਦੋ ਪਿਆਜਾ
ਸਮਗਰੀ : 500 ਗ੍ਰਾਮ ਮਟਨ,1/2 ਕਿਲੋ ਪਿਆਜ,1/2 ਕਪ ਰਿਫਾਇੰਡ ਤੇਲ, ਦਹੀ 4 ਕਪ, 2 ਛੋਟੀ ਚਮਚ ਨਮਕ, ਅੱਧਾ ਚੱਮਚ ਲਾਲ ਮਿਰਚ ਪਾਉਡਰ, 1 ਛੋਟਾ ਚੱਮਚ ਸੋਂਠ,15-20 ਕਲੀ ਲੱਸਣ ਦਾ ਪੇਸਟ,ਪਿਸੀ ਹੋਈ ਛੋਟੀ ਇਲਾਇਚੀ 6,ਇੱਕ ਵੱਡਾ ਚੱਮਚ ਬਰੀਕ ਕਟਿਆ ਹੋਇਆ ਧਨੀਆ,ਇੱਕ ਛੋਟਾ ਚੱਮਚ ਭੁੰਨਿਆ ਹੋਇਆ ਜੀਰਾ ਪਾਉਡਰ.ਅੱਧਾ ਚੱਮਚ ਗਰਮ ਮਸਾਲਾ.

ਵਿਧੀ : ਅੱਧੇ ਪਿਆਜ ਦਾ ਪੇਸਟ ਬਣਾ ਲਉ ਅਤੇ ਅੱਧੇ ਪਿਆਜ ਨੂੰ ਬਾਰੀਕ ਕੱਟ ਲਉ. ਦਹੀ ਨੂੰ ਬਾਰਿਕ ਕਪੜੇ ਵਿੱਚ ਬੰਨ ਕੇ ਲਟਕਾ ਦਿਉ. ਪ੍ਰੇਸ਼ਰ ਕੁਕਰ ਵਿੱਚ ਤੇਲ ਗਰਮ ਕਰੋ ਅਤੇ ਬਾਰਿਕ ਕਟੇ ਹੋਏ ਪਿਆਜ ਨੂੰ ਸੁਨਹਿਰਾ ਭੂਰਾ ਹੋਣ ਤਕ ਭੁੰਨ ਲਉ. ਭੁੰਨੇ ਹੋਏ ਪਿਆਜ ਤੇਲ ਵਿੱਚੋਂ ਇੱਕ ਦੂਜੇ ਭਾਂਡੇ ਵਿੱਚ ਕੱਢੋ. ਬਚੇ ਹੋਏ ਤੇਲ ਨੂੰ ਗਰਮ ਕਰੋ ਅਤੇ ਮਟਨ ਨੂੰ ਉਸ ਵਿੱਚ ਸੁਨਹਿਰਾ ਭੂਰਾ ਹੋਣ ਤਕ ਤਲ ਲਉ.

ਬਚੇ ਹੋਏ ਤੇਲ ਨੂੰ ਫੇਰ ਗਰਮ ਕਰਕੇ ਉਸ ਵਿੱਚ ਇੱਕ ਚੱਮਚ ਲਾਲਮਿਰਚ ਪਾ ਦਿਉ ਅਤੇ ਤੁਰੰਤ ਪਿਆਜ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਹਿਲਾਉ ਦਹੀ ਨੂੰ ਚੰਗੀ ਤਰਾਂ ਫੇਂਟ ਕੇ ਚਿਕਨਾ ਕਰ ਲਉ.ਹੁਣ ਪਿਆਜ ਵਿੱਚ ਦਹੀ ਨੂੰ ਮਿਲਾ ਦਿਉ ਅਤੇ ਤਲਿਆ ਹੋਇਆ ਮੀਟ ਵੀ ਪਾ ਦਿਉ.

ਇਸ ਨੂੰ ਹੁਣ ਥੋੜੀ ਦੇਰ ਤਕ ਮੱਧਮ ਸੇਂਕ ਤੇ ਪਕਾਉ.ਹੁਣ ਇਸ ਵਿੱਚ ਨਮਕ,ਅਦਰਕ,ਅਤੇ ਧਨਿਆ,ਪਾਉਡਰ ਪਾ ਕੇ ਚੰਗੇ ਤਰ੍ਹਾਂ ਮਿਲਾਉ ਅਤੇ ਕੁਕਰ ਵਿੱਚ ਸੀਟੀ ਲਗਾ ਕੇ ਘੱਟ ਸ ੇਕ ਤੇ 25 ਮਿਨਟ ਤਕ ਪਕਣ ਦਿਉ.

ਕੁਕਰ ਤੇ ਠੰਡਾ ਪਾਣੀ ਪਾ ਦਿਉ ਅਤੇ ਭਾਫ ਕੱਢ ਦਿਉ. ਕੁਕਰ ਦਾ ਢੱਕਣ ਹਟਾ ਕੇ ਜਿਆਦਾ ਸੇਕ ਤੇ ਰੱਖ ਕੇ ਪਾਣੀ ਸੁਕਾ ਲਉ ਹੁਣ ਬਾਰੀਕ ਕਟੇ ਪਿਆਜ ਪਾ ਦਿਉ ਅਤੇ ਲੱਸਣ ਦਾ ਪੇਸਟ ਪਾ ਕੇ ਚੰਗੀ ਤਰਾਂ ਹਿਲਾਉ. ਹੁਣ ਇਸ ਵਿੱਚ ਚਾਰ ਵੱਡੇ ਚੱਮਚ ਗਰਮ ਪਾਣੀ, ਤਲੇ ਪਿਆਜ ਅਤੇ ਇਲਾਇਚੀ ਪਾਉਡਰ ਪਾ ਦਿਉ ਸਰਵ ਕਰਨ ਸਮੇਂ ਗਰਮ ਮਸਾਲਾ,ਜੀਰਾ ਪਾਉਡਰ ਅਤੇ ਹਰਾ ਧਨੀਆ ਪਾ ਕੇ ਸਰਵ ਕਰੋ.
ਹੋਰ ਵੀ
ਮੁਗਲਈ ਚਿਕਨ
ਸ਼ਰਾਬੀ-ਕਬਾਬੀ ਟਿੱਕਾ
ਚਿਕਨ ਵਿੰਗਸ
ਚਿਕਨ ਤਿੱਖਾ
ਬਿਰਿਆਨੀ